Corona in Pakistan: ਪਾਕਿਸਤਾਨ ਵਿੱਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 6000 ਦੇ ਕਰੀਬ

corona-virus-outbreaking-in-pakistan

ਪਾਕਿਸਤਾਨ ‘ਚ Coronavirus ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 5,837 ਹੋ ਜਾਣ ਤੋਂ ਬਾਅਦ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ Lockdown ਇਸ ਮਹੀਨੇ ਦੇ ਆਖਿਰ ਤਕ ਵਧਾ ਦਿੱਤਾ। ਇਮਰਾਨ ਖਾਨ ਨੇ ਕਿਹਾ ਕਿ ਲਾਕਡਾਊਨ ਕਾਰਣ Coronavirus ਦੇ ਕਹਿਰ ‘ਤੇ ਕਾਬੂ ਪਾਉਣ ‘ਚ ਕਾਫੀ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ Lockdown 30 ਅਪ੍ਰੈਲ ਤਕ ਜਾਰੀ ਰਹੇਗਾ।

corona-virus-outbreaking-in-pakistan

ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਰੋਬਾਰੀ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਕੁਝ ਪ੍ਰਮੁੱਖ ਉਦਯੋਗ ਖੋਲ੍ਹੇ ਜਾਣਗੇ। ਖਾਨ ਨੇ ਕਿਹਾ ਕਿ ਸਾਡਾ ਅਨੁਮਾਨ ਸੀ ਕਿ ਅੱਜ ਦੀ ਤਾਰਿਖ ਤਕ 190 ਲੋਕਾਂ ਦੀ ਮੌਤ ਹੋ ਜਾਵੇਗੀ ਪਰ 96 ਲੋਕਾਂ ਦੀ ਮੌਤ ਹੋਈ। ਵਾਇਰਸ ਦਾ ਕਹਿਰ ਸਾਡੇ ਅਨੁਮਾਨਾਂ ਦਾ ਸਿਰਫ 30 ਫੀਸਦੀ ਹੈ। ਉਦਯੋਗ ਮੰਤਰੀ ਅਜ਼ਹਰ ਨੇ ਕਿਹਾ ਕਿ ਨਿਰਮਾਣ, ਖੇਤਾਬਾੜੀ, ਰਸਾਇਣ, ਈ-ਕਾਮਰਸ, ਸਾਫਟਵੇਅਰ, ਕਾਗਜ਼ ਸਮੇਤ ਕਈ ਖੇਤਰਾਂ ਨੂੰ ਖੋਲ੍ਹਣ ਦੀ ਅਨੁਮਤਿ ਦਿੱਤੀ ਜਾ ਰਹੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ