Corona in America: ਅਮਰੀਕਾ ਦੇ ਵਿੱਚ Corona ਦਾ ਕਹਿਰ, Corona ਮਰੀਜ਼ਾਂ ਦੀ ਗਿਣਤੀ 82400 ਤੋਂ ਪਾਰ

corona-in-america-lockdown-update

Corona in America: USA ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਇਟਲੀ ਅਤੇ ਚੀਨ ਨਾਲੋਂ ਵੀ ਵੱਧ ਹੋ ਗਏ ਹਨ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੈ। ਜੋਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਇਕੱਤਰ ਕੀਤੇ ਡਾਟਾ ਮੁਤਾਬਕ, ਸਭ ਤੋਂ ਵੱਧ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਇਸ ਸਮੇਂ ਅਮਰੀਕਾ ਵਿਚ ਹੈ। ਇਸ ਤੋਂ ਬਾਅਦ ਸੰਕ੍ਰਮਿਤ ਮਰੀਜ਼ਾਂ ਨਾਲ ਦੂਜੇ ਨੰਬਰ ‘ਤੇ ਚੀਨ ਹੈ। ਇਟਲੀ ਵਿਚ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 80,589 ਹੋ ਗਈ ਹੈ ਤੇ ਮੌਤਾਂ ਦੇ ਮਾਮਲੇ ਵਿਚ ਇਹ ਵਿਸ਼ਵ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ।

ਇਹ ਵੀ ਪੜ੍ਹੋ: Corona Virus : ਪਿਛਲੇ 24 ਘੰਟੇ ਵਿੱਚ Spain ਚ’ ਹੋਇਆ ਸਭ ਤੋਂ ਵੱਧ ਮੌਤਾਂ, 718 ਲੋਕਾਂ ਦੀ ਗਈ ਜਾਨ

USA ਵਿਚ 82,404 ਕੋਰੋਨਾ ਵਾਇਰਸ ਦੇ ਮਰੀਜ਼ ਹੋ ਗਏ ਹਨ, ਚੀਨ ਵਿਚ ਮਰੀਜ਼ਾਂ ਦੀ ਗਿਣਤੀ 81,782 ਅਤੇ ਇਟਲੀ ਵਿਚ ਇਸ ਸਮੇਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 80,589 ਹੈ। USA ਵਿਚ ਸਭ ਤੋਂ ਵੱਧ ਨਿਊਯਾਰਕ ਪ੍ਰਭਾਵਿਤ ਹੈ। ਇੱਥੋਂ ਦੇ ਮੇਅਰ ਮੁਤਾਬਕ, ਨਿਊਯਾਰਕ ਵਿਚ ਹੁਣ ਕੋਵਿਡ-19 ਨਾਲ ਸੰਕ੍ਰਮਿਤ ਮਾਮਲੇ 23,112 ਹੋ ਗਏ ਹਨ ਅਤੇ ਹੁਣ ਤਕ ਕੁੱਲ 365 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡੀ ਬਲਾਸੀਓ ਨੇ ਕਿਹਾ ਕਿ ਅਗਲੇ ਕੁਝ ਮਹੀਨੇ ਦਰਦਨਾਕ ਹੋਣਗੇ ਅਤੇ ਸਾਡੀ ਸਿਹਤ ਦੇਖਭਾਲ ਪ੍ਰਣਾਲੀ ਵਿਗੜ ਸਕਦੀ ਹੈ, ਜਿਵੇਂ ਕਿ ਪਹਿਲਾਂ ਕਦੇ ਨਹੀਂ ਹੋਇਆ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ