Corona Virus : ਪਿਛਲੇ 24 ਘੰਟੇ ਵਿੱਚ Spain ਚ’ ਹੋਇਆ ਸਭ ਤੋਂ ਵੱਧ ਮੌਤਾਂ, 718 ਲੋਕਾਂ ਦੀ ਗਈ ਜਾਨ

718 People Died With Corona Virus in Spain in One Day

ਕੋਰੋਨਾ ਦੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ। ਕਰੋਨਾ ਨੇ ਸਾਰੇ ਸੰਸਾਰ ਵਿਚ ਆਪਣੇ ਪੈਰ ਫੈਲਾਏ ਹਨ। ਦੁਨੀਆ ਭਰ ਵਿੱਚ ਕੁਲ 5,32,909 ਲੋਕ ਕੋਰੋਨਾ ਨਾਲ ਸੰਕਰਮਿਤ ਹਨ ਜਦ ਕਿ 24,093 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਕੋਰੋਨਾ ਯੂਰਪ ਵਿਚ ਤਬਾਹੀ ਮਚਾ ਰਹੀ ਹੈ। ਪੂਰੀ ਦੁਨੀਆ ਵਿਚ ਵੀਰਵਾਰ ਨੂੰ ਸਪੇਨ ਵਿਚ 718 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ 16,000 ਲੋਕ ਕੋਰੋਨਾ ਦੁਆਰਾ ਪ੍ਰਭਾਵਿਤ ਹੋਏ ਹਨ ਅਤੇ ਕੁਲ ਪੁਸ਼ਟੀ ਹੋਏ ਕੇਸ 85,594 ਤੱਕ ਪਹੁੰਚ ਗਏ ਹਨ।

ਵੁਹਾਨ ਤੋਂ ਫੈਲਿਆ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਸੰਕਰਮਣ ਇਟਲੀ ਵਿੱਚ ਦੇਖਿਆ ਜਾ ਰਿਹਾ ਹੈ। ਵਰਲਡ ਮੀਟਰ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਇਟਲੀ ਵਿੱਚ 683 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਟਲੀ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8,215 ਤੱਕ ਪਹੁੰਚ ਗਈ ਹੈ। ਚੀਨ ਤੋਂ ਬਾਹਰ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿੱਚ ਹੋਈਆਂ ਹਨ। ਇਸ ਦੇ ਨਾਲ 6,203 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ ਅਤੇ ਕੋਰੋਨਾ ਵਾਇਰਸ ਦੀ ਗਿਣਤੀ ਵੱਧ ਕੇ 80 ਹਜ਼ਾਰ 589 ਹੋ ਗਈ ਹੈ।

ਇਹ ਵੀ ਪੜ੍ਹੋ : ਅਮਰੀਕਾ ਚ’ ਇੱਕ ਦਿਨ ਵਿੱਚ 16,000 ਲੋਕ ਆਏ ਕੋਰੋਨਾ ਦੀ ਚਪੇਟ ਵਿਚ, ਇਹ ਨੇ ਵੱਡੇ ਦੇਸ਼ਾਂ ਦੇ ਆੰਕੜੇ

ਸਪੇਨ ਕੋਰੋਨਾ ਦਾ ਨਵਾਂ ਕੇਂਦਰ ਬਣ ਗਿਆ ਹੈ। ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 718 ਲੋਕਾਂ ਦੀ ਮੌਤ ਹੋ ਗਈ ਅਤੇ ਕੁਲ ਅੰਕੜਾ 4,365 ਤੱਕ ਪਹੁੰਚ ਗਿਆ। ਜਦਕਿ ਸਪੇਨ ਵਿੱਚ ਹੁਣ ਤੱਕ ਕੁੱਲ 57,786 ਲੋਕ ਸੰਕਰਮਿਤ ਹੋਏ ਹਨ। ਇਰਾਨ ਵਿਚ ਕੋਰੋਨਾ ਤੋਂ 157 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਈਰਾਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,234 ਹੋ ਗਈ ਹੈ, ਜਦੋਂ ਕਿ ਇਸ ਬਿਮਾਰੀ ਨਾਲ ਪ੍ਰਭਾਵਤ ਹੋਏ ਲੋਕਾਂ ਦੀ ਗਿਣਤੀ 29,406 ਹੋ ਗਈ ਹੈ।

ਦੁਨੀਆ ਦੇ ਕਿਸ ਦੇਸ਼ ਵਿੱਚ ਕੋਰੋਨਾ ਤੋਂ ਹੋਇਆ ਕਿੰਨੀਆਂ ਮੌਤਾਂ

ਇਟਲੀ 8,215

ਸਪੇਨ 4,365

ਚੀਨ 3,292

ਈਰਾਨ 2,234

ਫ੍ਰਾਂਸ 1,696

ਅਮਰੀਕਾ 1300

ਯੂਕੇ 578

ਨੀਦਰਲੈਂਡਸ 434

ਜਰਮਨੀ 267

ਦੱਖਣੀ ਕੋਰੀਆ 139

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ