China vs India: ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਹਵਾਈ ਸੈਨਾ ਨੇ ਲੱਦਾਖ ‘ਚ ਕੀਤੇ ਲੜਾਕੂ ਜਹਾਜ਼ ਤਾਇਨਾਤ

china-clashes-with-india-again-on-border
China vs India: ਇੱਕ ਪਾਸੇ ਚੀਨ ‘ਤੇ ਦੁਨੀਆ ਭਰ ‘ਚ ਜਾਣਬੁੱਝ ਕੇ Coronavirus ਫੈਲਾਉਣ ਦੇ ਇਲਜ਼ਾਮ ਲੱਗ ਰਹੇ ਹਨ ਤੇ ਦੂਜੇ ਪਾਸੇ ਉਹ ਅਮਰੀਕਾ ਦੇ ਨਾਲ ਭਾਰਤ ਨਾਲ ਵੀ ਪੰਗੇ ਲੈ ਰਿਹਾ ਹੈ। ਚੀਨ ਨੇ ਇੱਕ ਵਾਰ ਫਿਰ ਐਲਏਸੀ ‘ਤੇ ਆਪਣੀਆਂ ਚਾਲਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੀ ਸਥਿਤੀ ‘ਚ ਭਾਰਤੀ ਹਵਾਈ ਸੈਨਾ ਨੇ ਚੀਨ ਨੂੰ ਢੁੱਕਵਾਂ ਜਵਾਬ ਦੇਣ ਲਈ ਲੜਾਕੂ ਜਹਾਜ਼ਾਂ ਨੂੰ ਲੱਦਾਖ ਵਿੱਚ ਤਾਇਨਾਤ ਕੀਤਾ ਹੈ। ਹਾਲ ਹੀ ਵਿੱਚ ਚੀਨੀ ਸੈਨਿਕ ਹੈਲੀਕਾਪਟਰਾਂ ਨੂੰ ਭਾਰਤੀ ਖੇਤਰ ਦੇ ਨਜ਼ਦੀਕ ਉਡਾਣ ਭਰਦੇ ਦੇਖਿਆ ਗਿਆ ਸੀ ਤੇ ਉਹ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰ ਸਕਦੇ ਸੀ।

ਇਹ ਵੀ ਪੜ੍ਹੋ: Corona in Pakistan: ਪਾਕਿਸਤਾਨ ਵਿੱਚ Corona, ਪਾਕਿਸਤਾਨੀ ਫੌਜ ਦੇ ਮੇਜਰ ਦੀ Coronavirus ਨਾਲ ਹੀ ਮੌਤ

ਚੀਨੀ ਹੈਲੀਕਾਪਟਰਾਂ ਦੀ ਆਵਾਜਾਈ ਸ਼ੁਰੂ ਹੋਈ, ਭਾਰਤੀ ਲੜਾਕੂ ਜਹਾਜ਼ਾਂ ਨੂੰ ਲੱਦਾਖ ਸੈਕਟਰ ਦੇ ਸਰਹੱਦੀ ਇਲਾਕਿਆਂ ‘ਚ ਲਿਜਾਇਆ ਗਿਆ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਨੇੜਲੇ ਬੇਸ ਕੈਂਪ ਤੋਂ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਚੀਨੀ ਹੈਲੀਕਾਪਟਰਾਂ ਨੇ ਅਜੇ ਤੱਕ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਨਹੀਂ ਕੀਤੀ। ਚੀਨ ਅਜਿਹੇ ਸਮੇਂ ਭਾਰਤ ਦੀ ਮੁਸ਼ਕਲ ਨੂੰ ਵਧਾ ਰਿਹਾ ਹੈ ਜਦੋਂ ਦੇਸ਼ ਕੋਰੋਨਾਵਾਇਰਸ ਨਾਲ ਜੂਝ ਰਿਹਾ ਹੈ। ਹਾਲਾਂਕਿ, ਭਾਰਤੀ ਫੌਜ ਕਿਸੇ ਵੀ ਦੁਸ਼ਮਣ ਨੂੰ ਢੁਕਵਾਂ ਜਵਾਬ ਦੇਣ ਲਈ ਹਰ ਸਮੇਂ ਤਿਆਰ ਹੈ। ਪਿਛਲੇ ਹਫਤੇ ਹੀ ਚੀਨੀ ਸੈਨਿਕ ਭਾਰਤੀ ਫੌਜ ਨਾਲ ਉਲਝ ਗਏ ਸੀ। ਇਸ ਤੋਂ ਬਾਅਦ 150 ਤੋਂ ਵੱਧ ਚੀਨੀ ਫੌਜਾਂ ਨੇ ਭਾਰਤੀ ਖੇਤਰ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।

ਇਹ ਜਾਣਕਾਰੀ ਸਰਕਾਰ ਨੇ ਦਿੱਤੀ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੀਨੀ ਸੈਨਾ ਨੇ ਭਾਰਤੀ ਸੈਨਾ ਨਾਲ ਐਲਏਸੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੂਤਰਾਂ ਦਾ ਮੰਨਣਾ ਹੈ ਕਿ ਅਜਿਹਾ ਲੰਬੇ ਸਮੇਂ ਬਾਅਦ ਹੋਇਆ ਹੈ ਜਦ ਭਾਰਤ ਵਲੋਂ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਕਰਕੇ ਹਵਾਈ ਖੇਤਰਾਂ ਦੀ ਉਲੰਘਣਾ ਕਰਨ ਦੀਆਂ ਚੀਨੀ ਕੋਸ਼ਿਸ਼ਾਂ ਦਾ ਜਵਾਬ ਦਿੱਤਾ ਗਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ