ਨੇਤਰਹੀਣ ਲੜਕੀ ਨੇ ਚਮਕਾਇਆ ਭਾਰਤ ਦਾ ਨਾਂ

Manisha Rani

ਹਨ੍ਹੇਰ ਰੂਪੀ ਜ਼ਿੰਦਗੀ ਬਤੀਤ ਕਰ ਰਹੀ ਮਨੀਸ਼ਾ ਰਾਣੀ ਨੇ ਇੱਕ ਵਾਰ ਫਿਰ ਇਟਲੀ ਵਿਚ ਭਾਰਤ ਦਾ ਨਾਂ ਉੱਚਾ ਕਰ ਦਿੱਤਾ ਹੈ। ਮਨੀਸ਼ਾ ਰਾਣੀ ਨੇ ਆਪਣੀ ਪੜ੍ਹਾਈ ਵਿੱਚ ਚੰਗੇ ਨੰਬਰ ਲੈ ਕੇ ਸਾਰੇ ਭਾਰਤ ਵਾਸੀਆਂ ਦਾ ਮਾਨ ਵਧਾਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਰਿਮਨੀ ਵਿਖੇ ਹੋਏ ਬਰੇਲ ਲਿਪੀ ਦੇ ਮੁਕਾਬਲਿਆਂ ਵਿੱਚ ਭਾਰਤ ਦੀ ਮਨੀਸ਼ਾ ਰਾਣੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਮਨੀਸ਼ਾ ਰਾਣੀ ਸਨਜੋਵਾਨੀ ਸਕੂਲ ਦੀ ਵਿਦਿਆਰਥਣ ਹੈ। ਜਿਸ ਨੇ 10 ਵਿੱਚੋਂ 9.33 ਅੰਕ ਪ੍ਰਾਪਤ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਨਸਾਨ ਦੇ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਹਨ, ਜੇਕਰ ਇਰਾਦੇ ਮਜ਼ਬੂਤ ਨੇ ਤਾਂ ਬੰਦਾ ਕੁੱਝ ਵੀ ਕਰ ਸਕਦਾ ਹੈ। ਬੇਸ਼ੱਕ ਮਨੀਸ਼ਾ ਰਾਣੀ ਹਨ੍ਹੇਰ ਰੂਪੀ ਜ਼ਿੰਦਗੀ ਬਤੀਤ ਕਰ ਰਹੀ ਹੈ ਪਰ ਬਰੇਲ ਲਿਪੀ ਦਾ ਚੰਗਾ ਗਿਆਨ ਰੱਖਣ ਦੇ ਨਾਲ – ਨਾਲ ਉਹ ਆਪਣੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਪੜ੍ਹਾਈ ਵਿੱਚ ਟੌਪ ਕਰਨਾ ਉਸਦੀ ਆਦਤ ਬਣ ਗਈ ਹੈ।

ਇਟਲੀ ਵਰਗੇ ਵਿਕਸਤ ਦੇਸ਼ ਅਜਿਹੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਈ ਕਰਾਉਣ ਦੇ ਨਾਲ – ਨਾਲ ਉਹਨਾਂ ਨੂੰ ਆਤਮ – ਨਿਰਭਰ ਬਣਾਉਣ ਵਿੱਚ ਮੱਦਦ ਕਰਦੇ ਹਨ। ਮਨੀਸ਼ਾ ਰਾਣੀ ਦੇ ਪਿਤਾ ਅਤੇ ਮਾਤਾ ਆਪਣੀ ਬੇਟੀ ਦੇ ਪੜ੍ਹਾਈ ਨੂੰ ਦੇਖ ਕੇ ਪੂਰੀ ਤਰਾਂ ਸੰਤੁਸ਼ਟ ਨਜ਼ਰ ਆ ਰਹੇ ਹਨ।