3 ਟੈਸਟ ਮੈਚਾਂ ਦੀ ਲੜ੍ਹੀ ਦੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਕੀਤਾ ਕਲੀਨ ਸਵੀਪ

india-beat-south-africa-in-test-series

3 ਟੈਸਟ ਮੈਚਾਂ ਦੀ ਲੜ੍ਹੀ ਦੇ ਵਿੱਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਪਾਰੀ ਅਤੇ 202 ਦੌੜਾਂ ਨਾਲ ਹਰਾ ਕੇ 3-0 ਨਾਲ ਸੀਰੀਜ਼ ਆਪਣੇ ਨਾਂ ਕਰ ਲਈ। ਇਹਨਾਂ ਮੈਚਾਂ ਦੇ ਦੌਰਾਨ ਖਾਸ ਗੱਲ ਇਹ ਰਹੀ ਕਿ ਭਾਰਤੀ ਕ੍ਰਿਕਟ ਦੇ ਤਿੰਨੋ ਫਾਰਮੈੱਟ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਇੰਡੀਆ ਨੇ ਆਪਣੇ ਘਰੇਲੂ ਮੈਦਾਨ ‘ਤੇ ਭਾਰਤੀ ਸਪਿਨਰਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ਾਂ ਨੇ ਵੀ ਵਿਕਟਾਂ ਕੱਢੀਆਂ। ਅਜਿਹੇ ਉਹ 5 ਭਾਰਤੀ ਕ੍ਰਿਕਟਰ ਜਿਨ੍ਹਾਂ ਦੀ ਮਦਦ ਨਾਲ ਭਾਰਤ ਨੇ ਤਿਨਾ ਮੈਚਾਂ ਵਿਚ ਇਕ ਤਰਫਾ ਜਿੱਤ ਹਾਸਲ ਕਰ ਕੇ ਦੱਖਣੀ ਅਫਰੀਕਾ ਨੂੰ ਕਲੀਨ ਸਵੀਪ ਕਰ ਦਿੱਤਾ।

india-beat-south-africa-in-test-series

ਦੱਖਣੀ ਅਫਰੀਕਾ ਦੀ ਟੀਮ ਨੂੰ ਕਲੀਨ ਸਵੀਪ ਕਰਨ ਵਿੱਚ ਸਭ ਤੋਂ ਵੱਡੀ ਭੂਮਿਕਾ ਰੋਹਿਤ ਸ਼ਰਮਾ ‘ਦਿ ਹਿੱਟਮੈਨ’ ਦੀ ਰਹੀ। ਕਿਉਂਕਿ ਰੋਹਿਤ ਸ਼ਰਮਾ ਨੇ ਟੈਸਟ ਵਿਚ ਬਤੌਰ ਓਪਨਰ ਇਸ ਸੀਰੀਜ਼ ਤੋਂ ਬੱਲੇਬਾਜ਼ੀ ਕਰਨੀ ਸ਼ੁਰੂ ਕੀਤੀ। ਉਸ ਨੇ ਬਤੌਰ ਬੱਲੇਬਾਜ਼ੀ ਕਰਦਿਆਂ ਪਹਿਲੇ ਹੀ ਟੈਸਟ ਦੀਆਂ ਦੋਵੇਂ ਪਾਰੀਆਂ ਵਿਚ 2 ਸੈਂਕੜੇ ਲਗਾ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ ਇਸ ਟੈਸਟ ਸੀਰੀਜ਼ ਵਿੱਚ ਬਤੌਰ ਓਪਨਰ 3 ਸੈਂਕੜੇ ਲਗਾਏ ਹਨ।

india-beat-south-africa-in-test-series

ਰੋਹਿਤ ਸ਼ਰਮਾ ਤੋਂ ਇਲਾਵਾ ਮਯੰਕ ਅਗਰਵਾਲ ਨੇ ਦੱਖਣੀ ਅਫਰੀਕਾ ਨੂੰ ਧੂੜ ਚਟਾ ਦਿੱਤੀ। ਮਯੰਕ ਅਗਰਵਾਲ ਨੇ ਵੀ ਇਸ ਟੈਸਟ ਸੀਰੀਜ਼ ਦੇ ਵਿੱਚ ਆਪਣੇ ਜੌਹਰ ਦਿਖਾਏ। ਉਸ ਨੇ ਆਪਣੇ ਪਹਿਲੇ ਹੀ ਘਰੇਲੂ ਟੈਸਟ ਵਿਚ ਦੋਹਰਾ ਸੈਂਕੜਾ ਲਗਾਇਆ। ਇਸ ਤੋਂ ਬਾਅਦ ਦੂਜੇ ਟੈਸਟ ਵਿਚ ਵੀ ਸੈਂਕੜਾ ਲਗਾ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ। ਜੇਕਰ ਦੇਖਿਆ ਜਾਵੇ ਤਾਂ ਟੀਮ ਇੰਡੀਆ ਦੀ ਗੇਂਦਬਾਜ਼ੀ ਨੇ ਵੀ ਇਸ ਟੈਸਟ ਸੀਰੀਜ਼ ਦੇ ਵਿੱਚ ਆਪਣਾ ਕਮਾਲ ਦਿਖਾਇਆ। ਇਸ ਟੈਸਟ ਸੀਰੀਜ਼ ਦੇ ਵਿੱਚ ਅਸ਼ਵਿਨ ਨੇ 3 ਟੈਸਟ ਵਿੱਚ 15 ਵਿਕਟਾਂ ਲੈ ਕੇ ਇਸ ਸੀਰੀਜ਼ ਵਿਚ ਸਭ ਤੋਂ ਉੱਪਰ ਚੱਲ ਰਹੇ ਹਨ।

india-beat-south-africa-in-test-series

ਜ਼ਰੂਰ ਪੜ੍ਹੋ: ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਤੇ ਮਾਰੀ ਬਾਜੀ

ਤੁਹਾਨੂੰ ਅੱਜ ਦੱਸ ਦੇਈਏ ਕਿ ਟੀਮ ਇੰਡੀਆ ਦੇ ਲਈ ਜਸਪ੍ਰੀਤ ਬੁਮਰਾਹ ਦੀ ਤਰ੍ਹਾਂ ਮੁਹੰਮਦ ਸ਼ਮੀ ਵੀ ਮੁੱਖ ਗੇਂਦਬਾਜ਼ ਬਣਦੇ ਜਾ ਰਹੇ ਹਨ। ਮੁਹੰਮਦ ਸ਼ਮੀ ਨੇ ਦੱਖਣੀ ਅਫਰੀਕਾ ਦੇ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਦੇ ਵਿੱਚ 11 ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਉਸ ਨੇ ਆਪਣੇ ਸਾਥੀ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਨਾ ਚੱਲਣ ਦੇ ਬਾਵਜੂਦ ਚੰਗੀ ਗੇਂਦਬਾਜ਼ੀ ਕੀਤੀ ਅਤੇ ਟੀਮ ਇੰਡੀਆ ਨੂੰ ਇਸ ਸੀਰੀਜ਼ ਵਿਚ ਅੱਗੇ ਰੱਖਿਆ।

india-beat-south-africa-in-test-series