ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਤੇ ਮਾਰੀ ਬਾਜੀ

ndp-jagmeet-singh-canada-elections

ਐੱਨ.ਡੀ.ਪੀ. ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਤੇ ਬਾਜੀ ਮਾਰ ਲਈ ਹੈ। ਕੈਨੇਡਾ ਦੇ ਵਿੱਚ ਪੈ ਰਹੀਆਂ ਵੋਟਾਂ ਦਾ ਨਤੀਜਾ ਨਾਲ ਦੀ ਨਾਲ ਹੀ ਪਤਾ ਲੱਗ ਰਿਹਾ ਹੈ। ਕੈਨੇਡੀਅਨ ਫੈਡਰਲ ਚੋਣਾਂ ਦੇ ਤਾਜ਼ਾ ਨਤੀਜਿਆਂ ਅਨੁਸਾਰ ਜਗਮੀਤ ਨੂੰ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਤੋਂ 15,532 ਵੋਟਾਂ ਮਿਲੀਆਂ ਹਨ। ਕੰਜ਼ਰਵੇਟਿਵ ਦੇ ਜੇਅ ਸ਼ਿਨ 12,929 ਵੋਟਾਂ ਦੇ ਨਾਲ ਅਤੇ ਲਿਬਰਲ ਉਮੀਦਵਾਰ ਨੀਲਮ ਬਰਾੜ 9,898 ਵੋਟਾਂ ਨਾਲ ਪਿੱਛੇ ਹਨ।

ਜ਼ਰੂਰ ਪੜ੍ਹੋ: ਪ੍ਰੀਤ ਇੰਦਰਪਾਲ ਸਿੰਘ ਮਿੰਟੂ ਦਾ ਪਿੰਡ ਹੋਵੇਗਾ ਪਲਾਸਟਿਕ ਮੁਕਤ

ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਤੇ ਹੋਈ ਜਿੱਤ ਨੂੰ ਦੇਖ ਕੇ ਐੱਨ.ਡੀ.ਪੀ. ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਟਵੀਟ ਕਰਕੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ। ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਆਖਰੀ ਵੋਟ ਗਿਣਤੀ ਨਿਰਧਾਰਤ ਨਹੀਂ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਤੋਂ ਘੱਟ ਵੋਟਾਂ ਪ੍ਰਾਪਤ ਕਰਨ ਵਾਲੀਆਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਵਧਾਈ ਦਿੱਤੀ। ਆਪਣੇ ਭਾਸ਼ਣ ਵਿਚ ਜਗਮੀਤ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਨੂੰ ਉਨ੍ਹਾਂ ਦੀ ਘੱਟ ਗਿਣਤੀ ਸਰਕਾਰ ਦੀ ਜਿੱਤ ‘ਤੇ ਵਧਾਈ ਦਿੱਤੀ।