ਪੰਜਾਬ ਬਿਜਲੀ ਵਿਭਾਗ ਨੇ ਕੀਤਾ ਬਿਜਲੀ ਦਰਾਂ ਵਿੱਚ ਵਾਧਾ

increase-rates-of-electricity-in-punjab

ਪੰਜਾਬ ਦੇ ਲੋਕਾਂ ਨੂੰ ਪੰਜਾਬ ਬਿਜਲੀ ਵਿਭਾਗ ਨੇ ਵੱਡਾ ਝਟਕਾ ਦੇ ਦਿੱਤਾ ਹੈ। ਪੰਜਾਬ ਬਿਲਜੀ ਵਿਭਾਗ ਨੇ ਬਿਜਲੀ ਦੀਆਂ ਦਰਾਂ ਦੇ ਵਿੱਚ 5 ਪੈਸੇ ਪ੍ਰਤੀ ਯੂਨਿਟ ਵਾਧਾ ਕਰ ਦਿੱਤਾ ਹੈ। ਉਂਝ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਬਾਕੀ ਸੂਬਿਆਂ ਦੇ ਨਾਲੋਂ ਬਿਜਲੀ ਦੇ ਰੇਟ ਜਿਆਦਾ ਹਨ। ਪਾਵਰਕਾਮ ਨੇ ਫਿਊਲ ਕੋਸਟ ਐਡਜਸਟਮੈਂਟ (ਐੱਫਸੀਏ) ਸਰਚਾਰਜ ਦੀਆਂ ਦਰਾਂ ਤੈਅ ਕੀਤੀਆਂ ਹਨ। ਪਾਵਰਕਾਮ ਨੇ ਬਕਾਇਦਾ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਮੁਤਾਬਕ ਇਹ ਸਰਚਾਰਜ ਮੌਜੂਦਾ ਲਾਗੂ ਦਰਾਂ ਤੋਂ ਵੱਖਰਾ ਹੋਵੇਗਾ ਇਸ ਨਾਲ ਬਿਜਲੀ ਦੀ ਪ੍ਰਤੀ ਯੂਨਿਟ 5 ਪੈਸੇ ਦੀ ਦਰ ਨਾਲ ਮਹਿੰਗੀ ਹੋ ਗਈ।

ਜ਼ਰੂਰ ਪੜ੍ਹੋ: ਪੰਜਾਬ ਦੇ 22 ਜ਼ਿਲਿਆਂ ਵਿੱਚੋਂ ਪਰਾਲੀ ਨਾ ਸਾੜਨ ਤੇ ਪਠਾਨਕੋਟ ਪਹਿਲੇ ਨੰਬਰ ਤੇ

ਪੰਜਾਬ ਬਿਜਲੀ ਵਿਭਾਗ ਦੇ ਅਨੁਸਾਰ ਚਾਲੂ ਵਿੱਤੀ ਵਰੇ ਦੀ ਪਹਿਲੀ ਤਿਮਾਹੀ ਪਹਿਲੀ ਅਪ੍ਰੈਲ ਤੋਂ 30 ਜੂਨ 2019 ਤਕ ਦੇ ਸਮੇਂ ਲਈ ਮੀਟਰ ਵਰਗ ਲਈ 5 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਿਛਲੇ ਬਕਾਏ ਪਹਿਲੀ ਅਕਤੂਬਰ ਤੋਂ 31 ਦਸੰਬਰ 2019 ਤਕ ਦੇ ਸਮੇਂ ਵਿੱਚ ਬਿਜਲੀ ਬਿੱਲਾਂ ਦੇ ਨਾਲ ਉਗਰਾਹੇ ਜਾਣਗੇ। ਗ਼ੈਰ ਮੀਟਰ ਵਰਗ ਲਈ ਇਹ ਦਰ 3.18 ਰੁਪਏ ਪ੍ਰਤੀ ਕਿਲੋਵਾਟ ਜਾਂ 2.38 ਰੁਪਏ ਪ੍ਰਤੀ ਹਾਰਸ ਪਾਵਰ ਜਾਂ ਫਿਰ 5 ਪੈਸੇ ਪ੍ਰਤੀ ਯੂਨਿਟ ਹੋਵੇਗੀ।

increase-rates-of-electricity-in-punjab