ਪੰਜਾਬ ਦੇ 22 ਜ਼ਿਲਿਆਂ ਵਿੱਚੋਂ ਪਰਾਲੀ ਨਾ ਸਾੜਨ ਤੇ ਪਠਾਨਕੋਟ ਪਹਿਲੇ ਨੰਬਰ ਤੇ

straw-meditation-in-punjab

ਪੰਜਾਬ ਦੇ ਵਿੱਚ ਝੋਨੇ ਦੀ ਫ਼ਸਲ ਦੀ ਵਡਾਈ ਤੋਂ ਬਾਅਦ ਪਰਾਲੀ ਸਾੜਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰ ਦੇ ਕਹਿਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ ਪਰਾਲੀ ਸਾੜ ਕੇ ਕ਼ਾਨੂਨ ਦੀਆਂ ਧੱਜੀਆਂ ਉਡਾ ਰਹੇ ਹਨ। ਪਰ ਪੰਜਾਬ ਦੇ 22 ਜ਼ਿਲਿਆਂ ਦੇ ਲਈ ਪਠਾਨਕੋਟ ਜ਼ਿਲ੍ਹਾ ਇੱਕ ਮਿਸਾਲ ਬਣਿਆ ਹੈ। ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ 28000 ਹੈਕਟੇਅਰ ਤੋਂ ਜਿਆਦਾ ਝੋਨੇ ਦੀ ਖੇਤੀ ਗਈ ਹੈ। ਜਿੱਥੋਂ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ।

ਤੁਹਾਨੂੰ ਦੱਸ ਦੇਈਏ ਕਿ 2019 ਵਿੱਚ 20 ਅਕਤੂਬਰ ਤੱਕ ਪਰਾਲੀ ਸਾੜਨ ਦੇ 16732 ਮਾਮਲੇ ਸਾਹਮਣੇ ਆ ਚੁੱਕੇ ਹਨ। ਪਠਾਨਕੋਟ ਜ਼ਿਲ੍ਹੇ ਤੋਂ ਦੋ ਕੇਸ ਸਾਹਮਣੇ ਆਏ ਸਨ ਪਰ ਬਾਅਦ ‘ਚ ਬੀ.ਐੱਸ.ਐੱਫ ਨੇ ਸਪੱਸ਼ਟ ਕੀਤਾ ਕਿ ਉਹ ਪਰਾਲੀ ਸਾੜਨ ਦੇ ਕੇਸ ਨਹੀਂ ਬਲਕਿ ਬਾਰਡਰ ਇਲਾਕੇ ‘ਚ ਜੰਗਲਾਤ ਨੂੰ ਸਾਫ ਕਰਨ ਦੇ ਲਈ ਅੱਗ ਲਗਾਈ ਸੀ। ਇਸ ਸਾਲ ਹੁਣ ਤੱਕ ਪਿਛਲੇ ਸਾਲ ਤੋਂ 226 ਕੇਸ ਪਰਾਲੀ ਸਾੜਨ ਦੇ ਜ਼ਿਆਦਾ ਦਰਜ ਹੋਏ ਹਨ, ਪਰ ਸਰਕਾਰ ਦਾ ਦਾਅਵਾ ਹੈ ਕਿ 60 ਫੀਸਦੀ ਕਿਸਾਨਾਂ ਨੇ ਪਰਾਲੀ ਨੂੰ ਸਾੜਨਾ ਛੱਡ ਦਿੱਤਾ ਹੈ।

ਜ਼ਰੂਰ ਪੜ੍ਹੋ: ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ ਵਿੱਚ ਹੋਇਆ ਧਮਾਕਾ, 65 ਲੋਕਾਂ ਦੀ ਮੌਤ 30 ਜ਼ਖਮੀ

ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ 317 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤਰਾਂ ਹੀ ਲੁਧਿਆਣਾ ਜ਼ਿਲ੍ਹੇ ਤੋਂ 999, ਪਠਾਨਕੋਟ ਜ਼ਿਲ੍ਹੇ ਤੋਂ 0, ਬਠਿੰਡਾ ਜ਼ਿਲ੍ਹੇ ਤੋਂ 766, ਪਟਿਆਲਾ ਜ਼ਿਲ੍ਹੇ ਤੋਂ 1635, ਮੋਹਾਲੀ ਤੋਂ 157, ਸੰਗਰੂਰ ਜ਼ਿਲ੍ਹੇ ਤੋਂ 1607, ਤਰਨਤਾਰਨ ਜ਼ਿਲ੍ਹੇ ਤੋਂ 2827, ਨਵਾਂ ਸ਼ਹਿਰ ਤੋਂ 147, ਮੋਗਾ ਜ਼ਿਲ੍ਹੇ ਤੋਂ 421, ਗੁਰਦਸਪੂਰ ਜ਼ਿਲ੍ਹੇ ਤੋਂ 1094, ਮੁਕਤਸਰ 782, ਹੁਸਿਆਰਪੁਰ ਤੋਂ 208, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ 444, ਅੰਮ੍ਰਿਤਸਰ ਜ਼ਿਲ੍ਹੇ ਤੋਂ 999, ਫਰੀਦਕੋਟ ਜ਼ਿਲ੍ਹੇ ਤੋਂ 670, ਜਲੰਧਰ ਜ਼ਿਲ੍ਹੇ ਤੋਂ 734 ਮਾਮਲੇ ਸਾਹਮਣੇ ਆਏ ਹਨ।