Corona Virus in India: Corona Virus ਤੋਂ ਬਚਾਉਣ ਦੇ ਲਈ ਸੈਨੇਟਾਈਜ਼ਰ ਤੋਂ ਵੱਧ ਫਾਇਦੇਮੰਦ ਹੈ ਇਹ ਚੀਜ਼

soap-vs-hand-sanitizer-for-coronavirusSoap vs Hand Sanitizer : ਦੁਨੀਆ ‘ਚ ਕੋਰੋਨਾਵਾਇਰਸ ਦੀ ਦਹਿਸ਼ਤ ਦੇ ਵਿਚਕਾਰ ਰੋਕਥਾਮ ਦੇ ਪਹਿਲੂਆਂ ‘ਤੇ ਜ਼ੋਰ ਦਿੱਤਾ ਗਿਆ ਹੈ। ਸੰਕ੍ਰਮਣ ਦੇ ਜੋਖ਼ਮ ਨੂੰ ਵੇਖਦੇ ਹੋਏ ਸੈਨੀਟਾਈਜ਼ਰ ਜਾਂ ਸਾਬਣ ਦੇ ਲਾਭ ਗਿਣਾਏ ਜਾ ਰਹੇ ਹਨ। ਇਸ ਤੋਂ ਬਾਅਦ ਹੁਣ ਇਹ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਸੈਨੀਟਾਈਜ਼ਰ ਜਾਂ ਸਾਬਣ ‘ਚ ਕੌਣ ਵਧੇਰੇ ਪ੍ਰਭਾਵਸ਼ਾਲੀ ਹੈ?

ਇਹ ਵੀ ਪੜ੍ਹੋ: Corona Virus ਖਿਲਾਫ ਵੱਡੀ ਸਫਲਤਾ, ਚੀਨ ਨੇ ਇਸਤੋਂ ਬਚਣ ਲਈ ਬਣਾਇਆ ਵੈਕਸੀਨ

ਕੋਰੋਨਾਵਾਇਰਸ ਤੋਂ ਬਚਣ ਲਈ ਸਾਬਣ ਇੱਕ ਬਿਹਤਰ ਵਿਕਲਪ ਹੈ। ਇਹ ਦਾਅਵਾ ਯੂਨੀਵਰਸਿਟੀ ਸਾਊਥ ਵੇਲਜ਼ ਦੇ ਪ੍ਰੋਫੈਸਰ ਪਾਲ ਥੌਰਡਸਨ ਨੇ ਕੀਤਾ ਹੈ। ਉਸ ਨੇ ਸਾਬਣ ਨੂੰ ਕੋਰੋਨਾਵਾਇਰਸ ਦੇ ਵਿਰੁੱਧ ਵਧੇਰੇ ਪ੍ਰਭਾਵਸ਼ਾਲੀ ਦੱਸਿਆ ਹੈ। ਉਹ ਕਹਿੰਦੇ ਹੈ ਕਿ ਸਾਬਣ ਅਸਾਨੀ ਨਾਲ ਵਾਇਰਸ ਵਿੱਚ ਮੌਜੂਦ ਲਿਪਿਡਾਂ ਨੂੰ ਮਾਰ ਦਿੰਦਾ ਹੈ। ਸਾਬਣ ‘ਚ ਫੈਟੀ ਐਸਿਡ ਤੇ ਨਮਕ ਵਰਗੇ ਤੱਤ ਵੀ ਹੁੰਦੇ ਹਨ। ਵਿਸ਼ਾਣੂ ਨੂੰ ਇਕੱਠੇ ਰੱਖਣ ਵਾਲਾ ਚਿਪਕਵਾਂ ਪਦਾਰਥ 20 ਸਕਿੰਟਾਂ ਲਈ ਹੱਥ ਰਗੜਣ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ। ਸਾਬਣ ਚਮੜੇ ਦੇ ਅੰਦਰ ਜਾ ਕੇ ਕੀਟਾਣੂਆਂ ਨੂੰ ਮਾਰਦਾ ਹੈ।

” ਜੇਕਰ ਸਾਬਣ ਜਾਂ ਸੈਨੀਟਾਈਜ਼ਰ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਤਾਂ ਇਸ ਦਾ ਕੋਈ ਲਾਭ ਨਹੀਂ। ” ਵੱਲੋਂ:–ਬੋਸਟਨ ਮੈਡੀਕਲ ਸੈਂਟਰ ਦੇ ਡਾਕਟਰ ਨਾਹਿਦ ਭਡੇਲਾ
ਸੈਨੀਟਾਈਜ਼ਰ ਬਾਰੇ ਜੌਨ ਹਾਪਕਿਨਜ਼ ਯੂਨੀਵਰਸਿਟੀ ਦੀ ਇੱਕ ਖੋਜ ਮੁਤਾਬਕ ਇਸ ਅਨੁਸਾਰ ਜੈੱਲ, ਤਰਲ ਜਾਂ ਕਰੀਮ ਦੇ ਰੂਪ ‘ਚ ਸੈਨੀਟਾਈਜ਼ਰ ਕੋਰੋਨਾਵਾਇਰਸ ਨਾਲ ਲੜਨ ਵਿੱਚ ਸਾਬਣ ਜਿੰਨਾ ਲਾਭਕਾਰੀ ਨਹੀਂ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ