HAPPY BIRTHDAY: ਇੰਝ ਚਮਕੀ ਪਾਲੀਵੁੱਡ ਵਿੱਚ ਨੀਰੂ ਬਾਜਵਾ ਦੀ ਕਿਸਮਤ

happy birthday nerru bajwa

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਹੀ ਹੈ। ਦੱਸ ਦੇਈਏ ਨੀਰੂ ਬਾਜਵਾ ਦਾ ਜਨਮ 26 ਅਗਸਤ 1980 ਵਿੱਚ ਕੈਨੇਡਾ ਦੇ ਵੈਨਕੂਵਰ ਵਿੱਚ ਹੋਇਆ ਸੀ। ਨੀਰੂ ਬਾਜਵਾ ਨੇ ਹੁਣ ਤਕ ਬਹੁਤ ਸਾਰੀਆਂ ਜਿੱਤ ਫ਼ਿਲਮ ਆਪਣੇ ਦਰਸ਼ਕਾਂ ਨੂੰ ਦਿੱਤੀਆਂ ਹਨ, ਅਤੇ ਹਾਲੇ ਵੀ ਨੀਰੂ ਬਾਜਵਾ ਫ਼ਿਲਮਾਂ ਵਿੱਚ ਸਰਗਰਮ ਹਨ।

happy birthday nerru bajwa

ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਨੇ ਆਪਣੇ ਕਰੀਅਰ ਦੇ ਸ਼ੁਰੂਆਤ ਦੇਵ ਆਨੰਦ ਦੇ ਫਿਲਮ “ਮੈਂ ਸੋਲਹਾ ਬਰਸ ਕੀ” ਨਾਲ ਕੀਤੀ ਸੀ। ਨੀਰੂ ਬਾਜਵਾ ਨੇ ਭਾਰਤੀ ਅਤੇ ਪੰਜਾਬੀ ਦੋਵਾਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। 2010 ਵਿੱਚ ਨੀਰੂ ਬਾਜਵਾ ਨੇ ਵਿਵੇਕ ਓਬਰਾਏ ਨਾਲ ਪ੍ਰਿੰਸ ਨਾਲ ਫਿਲਮ ਕਰਕੇ ਬਾਲੀਵੁੱਡ ਵਿੱਚ ਦੁਆਰਾ ਐਂਟਰੀ ਕੀਤੀ ਸੀ। ਨੀਰੂ ਬਾਜਵਾ ਨੇ 2003 ਵਿੱਚ ਹਰੀ ਮਿਰਚੀ ਲਾਲ ਮਿਰਚੀ ਨਾਲ ਦੂਰਦਰਸ਼ਨ ਵਿੱਚ ਐਂਟਰੀ ਕੀਤੀ ਸੀ। ਜਿਸ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਸੀ।

happy birthday nerru bajwa

ਇਹ ਵੀ ਪੜ੍ਹੋ: ਪੰਜਾਬ ਦੇ ਗੁਰਦਾਸਪੁਰ ਇਲਾਕੇ ਵਿੱਚ ਨਾਬਾਲਗ ਕੁੜੀ ਨਾਲ ਜ਼ਬਰ ਜ਼ਨਾਹ

ਇਸ ਤੋਂ ਇਲਾਵਾ ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਨੂੰ ਕਾਫੀ ਹਿੱਟ ਫ਼ਿਲਮਾਂ ਦੇ ਚੁੱਕੀ ਹੈ। ਨੀਰੂ ਬਾਜਵਾ ਦੀ ਫਿਲਮ ‘ਜੱਟ ਐਂਡ ਜੂਲੀਅਟ’ ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ‘ਸਾਡੀ ਲਵ ਸਟੋਰੀ’, ‘ਛੜਾ’, ‘ਊੜਾ ਆੜਾ’, ‘ਸਰਦਾਰ ਜੀ’, ‘ਆਟੇ ਦੀ ਚਿੜੀ’, ‘ਜਿੰਦੂਆ’, ‘ਪਿੰਕੀ ਮੋਗੇ ਵਾਲੀ’, ‘ਹੀਰ ਰਾਂਝਾ’, ‘ਮੇਲ ਕਰਾਦੇ ਰੱਬਾ’, ‘ਦਿਲ ਆਪਣਾ ਪੰਜਾਬੀ’ ਵਰਗੀਆਂ ਕਈ ਹੋਰ ਸੁਪਰ ਹਿੱਟ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਦੇਖਿਆ ਜਾਵੇ ਤਾਂ ਪੰਜਾਬੀ ਸਿਨੇਮਾ ‘ਚ ਨੀਰੂ ਦਾ ਸਿਤਾਰਾ ਰੱਜ ਕੇ ਚਮਕਿਆ। ਇਥੇ ਉਨ੍ਹਾਂ ਨੇ ਪਹਿਲੀ ਫਿਲਮ ਹਰਭਜਨ ਮਾਨ ਦੇ ਆਪੋਜ਼ਿਟ ਸਾਲ 2004 ‘ਚ ਕੀਤੀ, ਜਿਸ ਦਾ ਨਾਂ ‘ਅਸਾਂ ਨੂੰ ਮਾਣ ਵਤਨਾ ਦਾ’ ਸੀ।