“ਦਬੰਗ 3” ਦੇ ਲਈ ਸਲਮਾਨ ਖਾਨ ਨੇ ਘਟਾਇਆ ਭਾਰ

dabangg 3

dabangg 3: ਬਾਲੀਵੁੱਡ ਨੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਅੱਜ ਕੱਲ ਆਪਣੀ ਆਉਣ ਵਾਲੀ ਫ਼ਿਲਮ “ਦਬੰਗ 3” ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿ ਰਹੇ ਹਨ। “ਦਬੰਗ 3” ਦੇ ਲਈ ਸਲਮਾਨ ਖਾਨ ਨੇ ਆਪਣਾ ਭਾਰ ਘਟਾਇਆ ਹੈ। ਜਿਸ ਨੂੰ ਲੈ ਕੇ ਸਟਾਰ ਸੁਦੀਪ ਨੇ ਸਲਮਾਨ ਖਾਨ ਦੇ ਫਿੱਟਨੈੱਸ ਲੈਵਲ ਬਾਰੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਨੇ “ਦਬੰਗ 3” ਦੇ ਲਈ ਇੱਕ ਮਹੀਨੇ ਵਿੱਚ ਹੀ ਭਾਰ ਘੱਟ ਕਰ ਲਿਆ ਹੈ।

ਜਰੂਰ ਪੜ੍ਹੋ: ਪੰਜਾਬ ਦੇ ਗੁਰਦਾਸਪੁਰ ਇਲਾਕੇ ਵਿੱਚ ਨਾਬਾਲਗ ਕੁੜੀ ਨਾਲ ਜ਼ਬਰ ਜ਼ਨਾਹ

ਸਟਾਰ ਸੁਦੀਪ ਨੇ ਦੱਸਿਆ ਕਿ ਬਾਕੀ ਫ਼ਿਲਮਾਂ ਦੇ ਦੌਰਾਨ ਸਲਮਾਨ ਖਾਨ ਦਾ ਭਾਰ ਕਾਫੀ ਵੱਧ ਗਿਆ ਜਿਸ ਕਰਕੇ ਉਹਨਾਂ ਨੂੰ “ਦਬੰਗ 3” ਦੇ ਲਈ ਆਪਣਾ ਭਾਰ ਘੱਟ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ “ਦਬੰਗ 3” ਫਿਲਮ ਵਿੱਚ ਸਲਮਾਨ ਖਾਨ ਅਤੇ ਸੁਦੀਪ ਦੇ ਵਿਚਕਾਰ ਸ਼ਰਟਲੈੱਸ ਫਾਇਟ ਸੀਨ ਦਿਖਾਇਆ ਜਾਵੇਗਾ ਜੋ ਕਿ ਉਹਨਾਂ ਦੇ ਫੈਨਸ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

dabangg 3

ਸੁਦੀਪ ਦਾ ਕਹਿਣਾ ਹੈ ਕਿ ਜਦੋ ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਉਸ ਸਮੇਂ ਸਲਮਾਨ ਖਾਨ ਓਵਰਵੇਟ ਸਨ। ਇਸ ਲਈ ਸਲਮਾਨ ਖਾਨ ਨੇ ਜਿਮ ਜਾਣਾ ਸ਼ੁਰੂ ਕੀਤਾ। ਸੁਦੀਪ ਦਾ ਕਹਿਣਾ ਹੈ ਕਿ ਇੰਨੀ ਉਮਰ ਦੇ ਵਿੱਚ ਵੀ ਸਲਮਾਨ ਖਾਨ ਦੀ ਡੈਡੀਕੇਸ਼ਨ ਕਮਾਲ ਦੀ ਹੈ। ਸਲਮਾਨ ਖਾਨ ਦੀ ਕਮਾਲ ਦੀ ਡੈਡੀਕੇਸ਼ਨ ਨੂੰ ਦੇਖ ਕੇ ਸੁਦੀਪ ਨੇ ਵੀ ਲਗਾਤਾਰ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ “ਦਬੰਗ 3” ਫਿਲਮ ਵਿੱਚ ਸਟਾਰ ਸੁਦੀਪ ਮੇਨ ਵਿਲੇਨ ਦਾ ਕਿਰਦਾਰ ਵਿੱਚ ਨਜ਼ਰ ਆਉਣਗੇ। “ਦਬੰਗ 3” ਨੂੰ ਪ੍ਰਭੂਦੇਵਾ ਦੇ ਦੁਆਰਾ ਨਿਰਦੇਸ਼ਕ ਕੀਤਾ ਗਿਆ ਹੈ। ਇਸ ਫਿਲਮ ਵਿੱਚ ਸਲਮਾਨ ਖਾਨ ਸੋਨਾਕਸ਼ੀ ਸਿਨਹਾ ਨਾਲ ਰੁਮਾਂਸ ਕਰਦੇ ਨਜ਼ਰ ਆਉਣਗੇ।