ਅਮਰੀਕਾ ਤੇ ਮੰਡਰਾ ਰਿਹੈ ਕੁਦਰਤੀ ਆਫ਼ਤ ਦਾ ਖ਼ਤਰਾ

florida emergency

ਦੁਨੀਆਂ ਵਿੱਚ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਦੁਨੀਆਂ ਵਿੱਚ ਧਰਤੀ ਦੇ ਫੇਫੜੇ ਮੰਨੇ ਜਾਂਦੇ #Amazon ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਹੁਣ ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਕੁਦਰਤੀ ਆਫ਼ਤ ਦਾ ਖ਼ਤਰਾ ਮੰਡਰਾ ਰਿਹਾ ਹੈ। ਕੁਦਰਤੀ ਆਫ਼ਤ ਦੇ ਕਾਰਨ ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਅਮਰੀਕੀ ਸਰਕਾਰ ਵਲੋਂ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ।

florida emergency

ਕੁਦਰਤੀ ਆਫ਼ਤ ਦੀ ਇਹ ਜਾਣਕਾਰੀ ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਬੁੱਧਵਾਰ ਨੂੰ ਦਿੱਤੀ। ਰਾਸ਼ਟਰੀ ਤੂਫਾਨ ਕੇਂਦਰ ਦਾ ਕਹਿਣਾ ਹੈ ਕਿ,‘‘ਡੋਰੀਅਨ ਉੱਤਰੀ-ਪੂਰਬੀ ਕੈਰੇਬੀਅਨ ਸਮੁੰਦਰ ਤੋਂ ਹੌਲੀ-ਹੌਲੀ ਅੱਗੇ ਵਧ ਰਿਹਾ ਹੈ ਅਤੇ ਪੱਛਮੀ ਅਟਲਾਂਟਿਕ ਵਿੱਚ ਇਸ ਦੇ ਭਿਆਨਕ ਰੂਪ ਧਾਰਨ ਕਰਨ ਦੀ ਉਮੀਦ ਹੈ।’’ ਸੂਬਾ ਗਵਰਨਰ ਰੋਨ ਡੇ ਸੰਤੀਸ਼ ਨੇ ਦੱਸਿਆ ਕਿ ਜਦੋਂ ਪੂਰਬੀ ਕੈਰੇਬੀਆਈ ਸਮੁੰਦਰ ’ਚ ਡੋਰੀਅਨ ਦੇ ਪਹਿਲੇ ਸ਼੍ਰੇਣੀ ’ਚ ਤਬਦੀਲ ਹੋਇਆ ਉਸ ਦੇ ਬਾਅਦ ਹੀ ਫਲੋਰੀਡਾ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ।

ਜ਼ਰੂਰ ਪੜ੍ਹੋ: ਨਾਬਾਲਗਾ ਨੂੰ ਧੋਖੇ ਨਾਲ ਅਗਵਾ ਕਰਕੇ ਕੀਤਾ ਜ਼ਬਰ ਜ਼ਨਾਹ

ਅਮਰੀਕੀ ਪ੍ਰਸ਼ਾਸਨ ਕੁਦਰਤੀ ਆਫ਼ਤ ਦੇ ਕਾਰਨ ਹੋਣ ਵਾਲੇ ਭੂਚਾਲ, ਹੜ੍ਹ, ਬਿਜਲੀ ਸਪਲਾਈ ਬੰਦ ਹੋਣ ਵਰਗੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਤਿਆਰੀ ਕਰ ਰਿਹਾ ਹੈ। ਮੌਸਮ ਵਿਭਾਗ ਨੇ ਡੋਰੀਅਨ ਦੇ ਆਉਣ ਵਾਲੇ ਦਿਨਾਂ ’ਚ ਮਜ਼ਬੂਤ ਹੋਣ ਅਤੇ ਇਸ ਕਾਰਨ ਬਹਿਮਾਸ ਅਤੇ ਫਲੋਰੀਡਾ ਦੇ ਕਈ ਹਿੱਸਿਆਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਲਗਾਇਆ ਹੈ।

ਇਹ ਵੀ ਪੜ੍ਹੋ: ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ, ਪਾਕਿ ਦੀ ਬਿਆਨਬਾਜ਼ੀ ਬੇਤੁਕੀ : US MP