ਭਗਵੰਤ ਨੇ ਬਣਾਈ ਨਵੀਂ ਮੈਂਬਰਸ਼ਿਪ ਮੁਹਿੰਮ: ਆਮ ਆਦਮੀ ਆਰਮੀ

aam adami army

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਬਹਿਸ ਹੁੰਦੀ ਰਹਿੰਦੀ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਲੱਗੇ ਵੱਡੇ ਝਟਕੇ ਤੋਂ ਬਾਅਦ ਐੱਮ ਆਦਮੀ ਪਾਰਟੀ ਦੁਆਰਾ ਫਿਰ ਤੋਂ ਆਪਣੇ ਪੈਣ ਜਮਾਉਣ ਦੇ ਲਈ ਤਿਆਰੀਆਂ ਖਿੱਚ ਰਹੀ ਹੈ। ਆਮ ਅੰਦਾਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦਿੱਲੀ ਸਰਕਾਰ ਦੀ ਤਰਜ਼ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵੜਨ ਦੀ ਰਣਨੀਤੀ ਅਪਨਾਈ ਹੈ। ਆਮ ਆਦਮੀ ਪਾਰਟੀ ਨੇ ਚੰਡੀਗ੍ਹੜ ਦੀ ਮੀਟਿੰਗ ਦੇ ਦੌਰਾਨ ਇੱਕ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਾਰਨ ਦਾ ਐਲਾਨ ਕੀਤਾ ਹੈ।

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਨ ਨੇ ਇਸ ਮੁਹਿੰਮ ਦਾ ਨਾਮ ‘ਆਮ ਆਦਮੀ ਆਰਮੀ’ ਰੱਖਿਆ ਹੈ। ਆਮ ਆਦਮੀ ਪਾਰਟੀ ਦੇ ਅਨੁਸਾਰ ‘ਆਮ ਆਦਮੀ ਆਰਮੀ’ ਦਾ ਪਿੰਡ ਪੱਧਰ ਤੱਕ ਫੌਜ ਦਾ ਗਠਨ ਕੀਤਾ ਜਾਵੇਗਾ। ‘ਆਮ ਆਦਮੀ ਆਰਮੀ’ ਦੇ ਮਿਸ਼ਨ ਤੇ ਉਦੇਸ਼ਾਂ ਬਾਰੇ ਬਾਕਾਇਦਾ ਕਿਤਾਬ ਤੇ ਰਿਕਾਰਡ ਬੁੱਕ ਜਾਰੀ ਕੀਤੀ ਗਈ। ਇਸ ਮੁਹਿੰਮ ਦਾ ਮਕਸਦ ਪਿੰਡ ਪੱਧਰ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜਨਾ ਹੈ।

ਭਗਵੰਤ ਮਾਨ ਦਾ ਕਹਿਣਾ ਹੈ ਕਿ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਸੀ ਜਿਸ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਤੇ ਹੁਣ ਕਾਂਗਰਸ ਦੀ ਸਰਕਾਰ ਹੈ ਜੋ ਪੰਜਾਬ ਦੇ ਲੋਕਾਂ ਲਈ ਕੁੱਝ ਵੀ ਨਹੀਂ ਕਰ ਰਹੀ। ਉਹਨਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੇ ਰਾਹੀਂ ਹਰ ਪਿੰਡ ਤੇ ਸ਼ਹਿਰ-ਮੁਹੱਲੇ ਵਿੱਚ ਆਮ ਆਦਮੀ ਆਰਮੀ ਦੀ ਟੀਮ ਆਪਣੇ ਲੀਡਰ ਦੀ ਖ਼ੁਦ ਚੋਣ ਕਰੇਗੀ। ਇਸ ਤੋਂ ਇਲਾਵਾ ਭਗਵੰਤ ਮਾਨ ਨੇ 39 ਅਬਜ਼ਰਵਰਾਂ ਤੇ 3 ਕੋ-ਅਬਜ਼ਰਵਰਾਂ ਦੀ ਸੂਚੀ ਵੀ ਜਾਰੀ ਕੀਤੀ।

ਜ਼ਰੂਰ ਪੜ੍ਹੋ: ਅਮਰੀਕਾ ਤੇ ਮੰਡਰਾ ਰਿਹੈ ਕੁਦਰਤੀ ਆਫ਼ਤ ਦਾ ਖ਼ਤਰਾ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਸੂਬਾ ਕਮੇਟੀ ਦਾ ਐਲਾਨ ਵੀ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਹਰੇਕ ਅਬਜ਼ਰਵਰ 3 ਵਿਧਾਨ ਸਭਾ ਹਲਕਿਆਂ ਦੀ ਨਿਗਰਾਨੀ ਕਰੇਗਾ। ਇਨ੍ਹਾਂ ਉੱਪਰ ਸੂਬਾ ਕਮੇਟੀ ਨਿਗਰਾਨ ਵਜੋਂ ਕੰਮ ਕਰੇਗੀ। ਇਸ ਮੁਹਿੰਮ ਰਹੀ ਅਸੀਂ ਬੇਰੋਜ਼ਗਾਰੀ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਅਵਾਰਾ ਪਸ਼ੂਆਂ ਦਾ ਮੁੱਦਾ ਅਤੇ ਪੰਜਾਬ ਦੇ ਹੋਰ ਕਈ ਮੁੱਦਿਆਂ ਦਾ ਹਾਲ ਇਕੱਠੇ ਹੋ ਕੇ ਕੱਢ ਸਕਦੇ ਹਾਂ।