ਕਪਿਲ ਦੇਵ ਤੋਂ ਕ੍ਰਿਕਟ ਦੀ ਟ੍ਰੇਨਿੰਗ ਲੈਂਦੇ ਨਜ਼ਰ ਆਏ ਰਣਵੀਰ ਸਿੰਘ, ਦੀਪਿਕਾ ਦਾ ਖਾਸ ਕੁਮੈਂਟ

Ranveer Singh and Kapil Dev

ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ’83’ ਦੀਆਂ ਤਿਆਰੀਆਂ ‘ਚ ਰੁੱਝੇ ਹਨ। ਉਧਰ ਦੀਪਿਕਾ ਵੀ ਆਪਣੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਕਰ ਰਹੀ ਹੈ। ਅਜਿਹੇ ‘ਚ ਦੋਵੇਂ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਦੀ ਤਸਵੀਰ ਤੇ ਵੀਡੀਓ ‘ਤੇ ਕੁਮੈਂਟ ਕਰਨਾ ਨਹੀਂ ਭੁੱਲਦੇ। ਅਜਿਹਾ ਕੋਈ ਮੌਕਾ ਨਹੀਂ ਜਦੋਂ ਦੋਵੇਂ ਇੱਕ-ਦੂਜੇ ਨੂੰ ਸਪੈਸ਼ਲ ਫੀਲ ਨਾ ਕਰਵਾਉਂਦੇ ਹੋਣ।

ਹਾਲ ਹੀ ‘ਚ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ‘ਚ ਉਹ ਕਪਿਲ ਦੇਵ ਤੋਂ ਕ੍ਰਿਕਟ ਦੇ ਗੂਰ ਸਿੱਖਦੇ ਨਜ਼ਰ ਆ ਰਹੇ ਹਨ। ਦੀਪਿਕਾ ਨੇ ਇਸ ਵੀਡੀਓ ‘ਤੇ ਖਾਸ ਕੁਮੈਂਟ ਕੀਤਾ ਹੈ। ਉਸ ਨੇ ਲਿਖਿਆ ਹੈ, ‘ਤੁਸੀਂ ਜਿੰਨਾ ਸਿੱਖ ਸਕਦੇ ਹੋ, ਸਿੱਖ ਲਓ ਕਿਉਂਕਿ ਇਹ ਦਿਨ ਮੁੜਕੇ ਨਹੀਂ ਆਉਣਗੇ। ਮੈਨੂੰ ਤੁਹਾਡੇ ‘ਤੇ ਫ਼ਕਰ ਹੈ।”

ਇਹ ਵੀ ਪੜ੍ਹੋ : ਇੱਕ ਵਾਰ ਫੇਰ ਸਕਰੀਨ ‘ਤੇ ਨਜ਼ਰ ਆਵੇਗੀ ਟਾਈਗਰ ਤੇ ਦਿਸ਼ਾ ਦੀ ਜੋੜੀ, ਦੇਖੋ ਵੀਡੀਓ

ਰਣਵੀਰ ਸਿੰਘ ਦੀ ਫ਼ਿਲਮ 1983 ਦੇ ਵਰਲਡ ਕੱਪ ‘ਤੇ ਆਧਾਰਤ ਹੈ। ਫ਼ਿਲਮ ‘83’ ’ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਹੀ ਨਿਭਾਅ ਰਹੇ ਹਨ। ਇਸ ਸਮੇਂ ਫ਼ਿਲਮ ਦੀ ਟੀਮ ਧਰਮਸ਼ਾਲਾ ‘ਚ ਸੀ। ਜਲਦੀ ਹੀ ਸਾਰੀ ਟੀਮ ਲੰਦਨ ਲਈ ਰਵਾਨਾ ਹੋਵੇਗੀ ਕਿਉਂਕਿ ਫ਼ਿਲਮ ਦੇ ਡਾਇਰੈਕਟਰ ਕਬੀਰ ਖ਼ਾਨ ਇਸ ਦਾ ਇੱਕ ਹਿੱਸਾ ਲੰਦਨ ‘ਚ ਸ਼ੂਟ ਕਰਨਾ ਚਾਹੁੰਦੇ ਹਨ। ‘83’ ਨੂੰ 2020 ‘ਚ ਰਿਲੀਜ਼ ਕੀਤਾ ਜਾਣਾ ਹੈ।

Source:AbpSanjha