ਰਣਵੀਰ-ਆਲਿਆ ਦੀ ‘ਗਲੀ ਬੁਆਏ’ ਲੁੱਕ ਆਈ ਸਾਹਮਣੇ

Ranveer Alia in Gully Boy

ਮੁੰਬਈ: ਪਿਛਲੇ ਸ਼ੁਕਰਵਾਰ ਨੂੰ ਰਣਵੀਰ ਸਿੰਘ ਦੀ ਫ਼ਿਲਮ ‘ਸਿੰਬਾ’ ਨੇ ਬਾਕਸਆਫਿਸ ‘ਤੇ ਦਸਤੱਕ ਦਿੱਤੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਸਾਰਾ ਅਲੀ ਖ਼ਾਨ ਨੇ ਰੋਮਾਂਸ ਕੀਤਾ ਹੈ। ਇਸ ਦੇ ਨਾਲ ਹੀ ਆਲਿਆ ਭੱਟ ਵੀ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਕਰਕੇ ਸੁਰਖੀਆਂ ‘ਚ ਹੈ। ਜੇਕਰ ਦੋਨਾਂ ਸਟਾਰਸ ਦੀ ਗੱਲ ਕਰੀਏ ਤਾਂ ਇਹ ਦੋਨੋਂ ਵੀ ਜਲਦੀ ਹੀ ਫ਼ਿਲਮ ‘ਗਲੀ ਬੁਆਏ’ ‘ਚ ਨਜ਼ਰ ਆਉਣ ਵਾਲੇ ਹਨ।

ਜੀ ਹਾਂ, ਦੋਨੋਂ ਇਸ ਸਾਲ ਫਰਵਰੀ ‘ਚ ਜ਼ੋਯਾ ਅਖ਼ਤੱਰ ਦੀ ਡਾੲਇਰੈਕਸ਼ਨ ‘ਚ ਬਣੀ ਫ਼ਿਲਮ ‘ਲੀ ਬੁਆਏ’ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਰਣਵੀਰ ਸਿੰਘ ਨੇ ਨਵੇਂ ਸਾਲ ‘ਤੇ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਪਹਿਲੇ ਦਿਨ ਰਿਲੀਜ਼ ਪੋਸਟਰ ‘ਚ ਰਣਵੀਰ ਨਜ਼ਰ ਤਾਂ ਆ ਰਹੇ ਸੀ ਪਰ ਉਨ੍ਹਾਂ ਦਾ ਫੇਸ ਨਹੀਂ ਦਿਖ ਰਿਹਾ ਸੀ। ਹੁਣ ਕੁਝ ਸਮਾਂ ਪਹਿਲਾਂ ਰਣਵੀਰ ਨੇ ਇੱਕ ਹੋਰ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਚ ਦੋਨਾਂ ਦੇ ਚਹਿਰੇ ਸਾਫ ਨਜ਼ਰ ਆ ਰਹੇ ਹਨ।

‘ਗਲੀ ਬੁਆਏ’ ‘ਚ ਰਣਵੀਰ ਸਿੰਘ ਰੈਪਰ ਦਾ ਕਿਰਦਾਰ ਨਿਭਾਉਣਗੇ। ਫ਼ਿਲਮ ਦੀ ਸ਼ੂਟਿੰਗ ਸਮੇਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਹਿਲਾਂ ਵੀ ਵਾਇਰਲ ਹੋਇਆਂ ਹਨ। ਇਸ ਤੋਂ ਪਹਿਲਾਂ ਕਿਸੇ ਫ਼ਿਲਮ ‘ਚ ਤਾਂ ਨਹੀਂ ਪਰ ਰਣਵੀਰ-ਆਲਿਆ ਇੱਕ ਐਡ ਫ਼ਿਲਮ ‘ਚ ਜ਼ਰੂਰ ਇੱਕਠੇ ਕੰਮ ਕਰ ਚੁੱਕੇ ਹਨ।

Source:AbpSanjha