ਮੋਦੀ ਸਰਕਾਰ ਦੇ ਆਖਰੀ ਬਜਟ ਚ ਫ਼ਿਲਮੀ ਜਗਤ ਲਈ ਵੱਡੀ ਖੁਸ਼ਖਬਰੀ

budget news for bollywood

ਮੋਦੀ ਸਰਕਾਰ ਦੇ ਵਿੱਤ ਮੰਤਰੀ ਪਿਊਸ਼ ਗੋਇਲ ਨੇ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਇਸ ‘ਚ ਫ਼ਿਲਮ ਇੰਡਸਟਰੀ ਦੇ ਹਿੱਤ ‘ਚ ਦੋ ਵੱਡੇ ਐਲਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਫ਼ਿਲਮੀ ਜਗਤ ਨੂੰ ਵੱਡਾ ਫਾਇਦਾ ਜ਼ਰੂਰ ਹੋਵੇਗਾ। ਪਹਿਲਾ ਐਲਾਨ ਹੈ ਕਿ ਭਾਰਤ ‘ਚ ਫ਼ਿਲਮ ਨੂੰ ਸ਼ੂਟ ਕਰਨ ਵਾਲੇ ਸਭ ਡਾਇਰੈਕਟਰਾਂ ਨੂੰ ਸਿੰਗਲ ਵਿੰਡੋ ਕਲੀਅਰੈਂਸ ਦਾ ਐਲਾਨ ਹੋਇਆ ਹੈ।

piyush goyal

ਦੂਜੇ ਐਲਾਨ ‘ਚ ਜੀਐਸਟੀ ਨੂੰ 12% ਕਰਨ ਦਾ ਐਲਾਨ ਕੀਤਾ ਹੈ ਜਿਸ ‘ਚ ਪਹਿਲਾਂ ਇੱਕ ਮੂਵੀ ਟਿਕਟ ‘ਤੇ ਜੀਐਸਟੀ 18% ਲੱਗਦਾ ਹੈ। ਐਲਾਨ ਤੋਂ ਬਾਅਦ ਇਹ ਘਟ ਕੇ 12% ਰਹਿ ਜਾਵੇਗਾ ਪਰ ਇਸ ਦਾ ਆਖਰੀ ਫੈਸਲਾ ਜੀਐਸਟੀ ਕੌਂਸਲ ਹੀ ਲਵੇਗੀ।

ਇਸ ਤੋਂ ਪਹਿਲਾਂ ਸਿੰਗਲ ਵਿੰਡੋ ਕਲੀਅਰੈਂਸ ਸਿਰਫ ਵਿਦੇਸ਼ੀ ਫ਼ਿਲਮ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਸੀ ਪਰ ਹੁਣ ਇਸ ਦਾ ਸਿੱਧਾ ਫਾਇਦਾ ਭਾਰਤ ਦੇ ਸਬ ਡਾਇਰੈਕਟਾਂ ਨੂੰ ਵੀ ਹੋਵੇਗਾ। ਫੇਰ ਉਹ ਚਾਹੇ ਕਿਸੇ ਵੀ ਭਾਸ਼ਾ ‘ਚ ਫ਼ਿਲਮ ਸ਼ੂਟ ਕਰ ਰਹੇ ਹੋਣ। ਇਸ ਤੋਂ ਇਲਾਵਾ ਸਿਨੇਮੈਟੋਗ੍ਰਾਫੀ ਐਕਟ ਨੂੰ ਲੈ ਕੇ ਵੀ ਸਖ਼ਤੀ ਵਰਤਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਪਾਇਰੇਸੀ ‘ਤੇ ਕੰਟਰੋਲ ਕੀਤਾ ਜਾ ਸਕੇ।

gst rate for movie tickets

ਬਜਟ ਪੇਸ਼ ਕਰ ਰਹੇ ਪਿਊਸ਼ ਨੇ ‘ਉਰੀ’ ਫ਼ਿਲਮ ਬਾਰੇ ਕਿਹਾ ਕਿ ਉਹ ਫ਼ਿਲਮ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸੰਸਦ ‘ਚ ਮੋਦੀ ਮੋਦੀ ਦੇ ਨਾਅਰੇ ਲੱਗਣ ਲੱਗੇ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨ ਪਹਿਲਾ ਫ਼ਿਲਮ ਇੰਡਸਟਰੀ ਦੇ ਕੁਝ ਲੋਕਾਂ ਨੇ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ।

Source:AbpSanjha