ਗਿੱਪੀ ਗਰੇਵਾਲ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਵੈੱਬਸੀਰੀਜ਼, ਸ਼ੂਟ ਮੁੜ ਸ਼ੁਰੂ

Gippy-grewal’s-most-awaited-webseries

ਗਿੱਪੀ ਗਰੇਵਾਲ ਦੀ ਹਿੱਟ ਵੈੱਬ ਸੀਰੀਜ਼ ਵਾਰਨਿੰਗ ਦਾ ਸ਼ੂਟ ਮੁੜ ਸ਼ੁਰੂ ਹੋਣ ਵਾਲਾ ਹੈ। ਵਾਰਨਿੰਗ ਲੋਗੋ ਵਾਲਿਆਂ t-shirts ਪਹਿਨੇ ਸੈੱਟ ‘ਤੇ ਸੀਰੀਜ਼ ਵਾਰਨਿੰਗ ਦੀ ਟੀਮ ਨਜ਼ਰ ਆਈ। ਦਰਸ਼ਕਾਂ ਨੂੰ ਸੀਰੀਜ਼ ਦੇ ਅਗਲੇ ਪਾਰਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵਲੋਂ ਪੇਸ਼ ਕੀਤੀ ਗਈ ਪੰਜਾਬੀ ਵੈਬਸਿਰੀਜ਼ ਵਾਰਨਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

ਇਸ ਸੀਰੀਜ਼ ਦੇ ਐਪੀਸੋਡਸ ਨੇ ਵੱਡਾ ਹਿੱਟ ਯੂਟਿਊਬ ‘ਤੇ ਮਾਰਕ ਕੀਤਾ ਸੀ। ਇਸ ਸੀਰੀਜ਼ ਦੇ ਪਹਿਲੇ ਹੀ ਐਪੀਸੋਡ ਨੇ ਦਰਸ਼ਕਾਂ ਦੇ ਵਿਚ ਅਗਲੇ ਐਪੀਸੋਡ ਲਈ ਐਕਸਾਈਟਮੈਂਟ ਵਧਾ ਦਿਤੀਆਂ ਸੀ।

ਗਿੱਪੀ ਗਰੇਵਾਲ ਦੇ ਇਸ ਡਸਿਜ਼ਨ ਤੋਂ ਬਾਅਦ ਪੂਰੇ ਦੇਸ਼ ‘ਚ ਕੋਰੋਨਾ ਦੇ ਚਲਦੇ ਲੌਕਡਾਊਨ ਹੋ ਗਿਆ ਤੇ ਇਸ ਸੀਰੀਜ਼ ਨੂੰ ਫਿਲਮ ਬਣਾਉਣ ਦਾ ਕੰਮ ਵਿਚੇ ਰਹਿ ਗਿਆ। ਪਰ ਹੁਣ ਇਕ ਵਾਰ ਫਿਰ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਇਸ ਵੈਬਸੀਰੀਜ਼ ਦਾ ਸ਼ੂਟ ਲਗਦਾ ਸ਼ੁਰੂ ਕਰ ਲਿਆ ਹੈ। ਗਿੱਪੀ ਗਰੇਵਾਲ ਆਪਣੀ ਟੀਮ ਦੇ ਨਾਲ ਸੈੱਟ ‘ਤੇ ਪਹੁੰਚੇ।

ਦਰਸ਼ਕਾਂ ਨੇ ਪ੍ਰਿੰਸ ਦੇ ਪੰਮੇ ਵਾਲੇ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ ਸੀ। ਇਸ ਵੈਬਸੀਰੀਜ਼ ਲਈ ਅਗਰ ਕੋਈ ਦੂਸਰਾ ਨਾਮ ਤਾਰੀਫ ਵਾਲਾ ਹੈ ਤੇ ਉਹ ਇਸ ਦੇ ਡਾਇਰੈਕਟਰ ਅਮਰ ਹੁੰਦਲ ਹਨ।

ਗਿੱਪੀ ਦੇ ਪ੍ਰੋਡਕਸ਼ਨ ਥੱਲੇ ਬਣਨ ਵਾਲੀ ਫਿਲਮ ਵਾਰਨਿੰਗ ਪਹਿਲਾ ਇਕ ਵੈੱਬ ਸੀਰੀਜ਼ ਸੀ ਜਿਸ ਨੂੰ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਸੀ। ਵਾਰਨਿੰਗ ਦਾ ਪਹਿਲਾ ਐਪੀਸੋਡ 28 ਜਨਵਰੀ 2020 ਨੂੰ ਰਿਲੀਜ਼ ਕੀਤਾ ਗਿਆ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ