Ranveer Singh ਨੇ ਸ਼ੇਅਰ ਕੀਤਾ ਆਪਣਾ ਨਵਾ ਲੁੱਕ, ਲਾਕਡਾਊਨ ਵਿੱਚ ਬਣਾਈ ਸ਼ਾਨਦਾਰ Body

Ranveer Singh shares his latest body transformation pic

ਰਣਵੀਰ ਸਿੰਘ ਬਾਲੀਵੁੱਡ ਦੇ ਮਸਤੀਖੋਰ ਅਤੇ ਐਨਰਜੀ ਨਾਲ ਭਰੇ ਸੈਲੀਬ੍ਰਿਟੀ ਹਨ। ਉਹਨਾਂ ਦੀ ਕੋਈ ਨਾ ਕੋਈ ਗੱਲ ਚਰਚਾ ਦਾ ਵਿਸ਼ਾ ਬਣ ਹੀ ਜਾਂਦੀਆਂ ਹਨ। ਰਣਵੀਰ ਸਿੰਘ ਮਨੋਰੰਜਨ ਕਰਨ, ਹੱਸਣ-ਖੇਡਣ ਅਤੇ ਆਪਣੀ ਸ਼ਾਨਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਰਣਵੀਰ ਆਪਣੇ ਟਰਾਂਸਫਾਰਮੇਸ਼ਨ ਲਈ ਵੀ ਜਾਣੇ ਜਾਂਦੇ ਹਨ। ਉਹ ਕਿਸੇ ਵੀ ਕਿਰਦਾਰ ਵਿੱਚ ਆਉਣ ਲਈ ਬਹੁਤ ਸਖਤ ਮਿਹਨਤ ਕਰਦੇ ਹਨ ਅਤੇ ਫਿਜ਼ੀਕਲ ਟਰਾਂਸਫਾਰਮੇਸ਼ਨ ਤੋਂ ਵੀ ਗੁਜ਼ਰਦੇ ਹਨ।

ਰਣਵੀਰ ਸਿੰਘ ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਨਵੀਂ ਫੋਟੋ ਸ਼ੇਅਰ ਕੀਤੀ ਹੈ, ਜਿਸ’ ਚ ਉਹਨਾਂ ਦਾ ਲੁਕ ਪੂਰੀ ਤਰ੍ਹਾਂ ਬਦਲਿਆ ਹੈ। ਇਸ ਫੋਟੋ ਵਿਚ ਰਣਵੀਰ ਨੇ ਤਗੜੀ ਬੋਡੀ ਬਣਾਈ ਹੈ। ਚਾਹੇ ਲਾਕਡਾਊਨ ਚੱਲ ਰਿਹਾ ਹੈ ਪਰ ਰਣਵੀਰ ਆਪਣੀ ਫਿਟਨੈਸ ‘ਤੇ ਪੂਰਾ ਧਿਆਨ ਦੇ ਰਹੇ ਹਨ। ਉਹਨਾਂ ਦਾ ਇਹ ਅਵਤਾਰ ਬਹੁਤ ਵਧੀਆ ਲੱਗ ਰਿਹਾ ਹੈ।

Ranveer Singh shares his latest body transformation pic

ਤੁਹਾਨੂੰ ਦੱਸ ਦੇਈਏ ਕਿ ਰਣਵੀਰ ਕਈ ਵਾਰ ਇਹ ਕਹਿ ਚੁਕੇ ਹਨ ਕਿ ਉਹ ਬਚਪਨ ਤੋਂ ਹੀ ਚੁਲਬੁਲੇ ਇਨਸਾਨ ਰਹੇ ਹਨ। ਕਈ ਵਾਰ ਅਸੀਂ ਉਹਨਾਂ ਦੀਆਂ ਬਚਪਨ ਦੀਆਂ ਹੈਰਾਨ ਕਰਨ ਵਾਲੀ ਫੋਟੋਆਂ ਵੀ ਵੇਖੀਆਂ ਹਨ। ਹੁਣ ਇਕ ਵਾਰ ਫਿਰ ਰਣਵੀਰ ਸਿੰਘ ਨੇ ਆਪਣੇ ਬਚਪਨ ਦੀ ਫੋਟੋ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ਆਪਣੇ ਕਰੀਅਰ ਦੀ ਸਭ ਤੋਂ ਬੋਲਡ ਭੂਮਿਕਾ ਲਈ ਤਿਆਰ ਸਾਕਸ਼ੀ, ਪਤਾਲ ਲੋਕ ਤੋਂ ਬਾਅਦ ਆਵੇਗੀ ਅਨੁਸ਼ਕਾ ਦੀ ਹੁਣ ਇਹ ਵੈੱਬ ਸੀਰੀਜ਼

ਇਸ ਫੋਟੋ ਵਿਚ ਉਹ WWF ਦੇ ਪਹਿਲਵਾਨ ਹਲਕ ਹੋਗਨ ਦੀ ਤਰ੍ਹਾਂ ਪੋਜ਼ ਦੇ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਰਣਵੀਰ ਨੇ ਲਿਖਿਆ, ‘ਜਦੋਂ Hulkamania ਤੁਹਾਡੇ’ ਤੇ ਚੜ੍ਹੇਗਾ ਤਾਂ ਤੁਸੀਂ ਕੀ ਕਰੋਗੇ। ਉਸ ਦਿਨ ਨੂੰ ਯਾਦ ਕਰਨਾ ਜਦੋਂ WWF ਜ਼ਿੰਦਗੀ ਹੁੰਦੀ ਸੀ। ਮੇਰੀ ਕੰਧ ਤੇ ਹੁਲਕ ਹੋਗਨ ਦਾ ਪੋਸਟਰ ਹੁੰਦਾ ਸੀ।

ਕਈ ਸੈਲੀਬ੍ਰਿਟੀਜ਼ ਨੇ ਰਣਵੀਰ ਸਿੰਘ ਦੀ ਇਸ ਫੋਟੋ ‘ਤੇ ਕਮੈਂਟ ਵੀ ਕੀਤੇ ਹਨ। ਸਾਰਿਆਂ ਨੂੰ ਰਣਵੀਰ ਦੇ ਇਸ ਲੁੱਕ ਅਤੇ ਜਨੂੰਨ ਨੂੰ ਵੇਖ ਕੇ ਹਾਸਾ ਆ ਰਿਹਾ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ