Sushant Suicide Case Updates: ਸੁਸ਼ਾਂਤ ਸੁਸਾਈਡ ਕੇਸ ਦੀ ਹੁਣ ਜਾਂਚ ਕਰੇਗੀ CBI, ਕੇਂਦਰ ਸਰਕਾਰ ਵੱਲੋਂ ਜਾਰੀ ਹੋਏ ਦਿਸ਼ਾ ਨਿਰਦੇਸ਼

cbi-probe-in-sushant-suicide-case

Sushant Suicide Case Updates: ਕੇਂਦਰ ਸਰਕਾਰ ਨੇ ਸੀਬੀਆਈ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ‘ਤੇ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਕੋਲ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਰਾਜਪੂਤ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ।

ਇਹ ਵੀ ਪੜ੍ਹੋ: Rhea Chakraborty FIR News: ਸੁਸ਼ਾਂਤ ਰਾਜਪੂਤ ਸੁਸਾਇਡ ਮਾਮਲੇ ਵਿੱਚ ਵਕੀਲ ਨੇ ਕੀਤੀ ਰਿਆ ਚੱਕਰਵਤੀ ਦੀ ਗਿਰਫਤਾਰੀ ਦੀ ਮੰਗ

ਉਧਰ ਈਡੀ ਨੇ ਰੀਆ ਚ੍ਰਕਰਵਰਤੀ ਨੂੰ ਸਮੰਨ ਜਾਰੀ ਕਰ 7 ਅਗਸਤ ਨੂੰ ਪੇਛ ਹੋਣ ਲਈ ਕਿਹਾ ਹੈ। ਨਿਤੀਸ਼ ਕੁਮਾਰ ਨੇ ਕਿਹਾ, ” ਕੇਂਦਰ ਸਰਕਾਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਵਲੋਂ ਪਟਨਾ ਵਿੱਚ ਦਰਜ ਕੇਸ ਦੀ ਸੀਬੀਆਈ ਜਾਂਚ ਕਰਾਉਣ ਦੀ ਸੂਬਾ ਸਰਕਾਰ ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਹੈ। ਇਸ ਲਈ ਕੇਂਦਰ ਸਰਕਾਰ ਦਾ ਧੰਨਵਾਦ। ਉਮੀਦ ਹੈ ਕਿ ਹੁਣ ਇਕ ਬਿਹਤਰ ਜਾਂਚ ਹੋ ਸਕਦੀ ਹੈ ਅਤੇ ਇਨਸਾਫ ਮਿਲ ਜਾਵੇਗਾ। “