ਬਾਲੀਵੁੱਡ ਅਦਾਕਾਰ ਸਤੀਸ਼ ਕੌਸ਼ਿਕ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖਲ

Bollywood-actor-Satish-Kaushik's-sudden-deterioration

ਬਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ 17 ਮਾਰਚ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ ਤੇ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।

ਖ਼ਬਰਾਂ ਅਨੁਸਾਰ ਸਤੀਸ਼ ਕੌਸ਼ਿਕ ਨੂੰ ਘਰ ‘ਚ ਸਾਹ ਲੈਣ ‘ਚ ਦਿੱਕਤ ਹੋ ਰਹੀ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪ ਨੂੰ ਹਸਪਤਾਲ ‘ਚ ਦਾਖਲ ਕਰਵਾ ਲੈਣ।

ਖਬਰ ਲਿਖੇ ਜਾਣ ਤੱਕ ਉਹ ਠੀਕ ਹਨ ਤੇ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਖ਼ਬਰਾਂ ਅਨੁਸਾਰ ਉਹ ਹੁਣ ਉਦੋਂ ਤਕ ਹਸਪਤਾਲ ‘ਚ ਰਹਿਣਗੇ, ਜਦੋਂ ਤਕ ਉਨ੍ਹਾਂ ਦਾ ਟੈਸਟ ਨੈਗੇਟਿਵ ਨਹੀਂ ਆ ਜਾਂਦਾ।

ਮੇਰਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ। ਪਿਛਲੇ ਕੁਝ ਦਿਨਾਂ ਤੋਂ ਜੋ ਲੋਕ ਮੇਰੇ ਸੰਪਰਕ ‘ਚ ਆਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂਕਿ ਉਹ ਆਪਣਾ ਟੈਸਟ ਕਰਵਾ ਲੈਣ। ਮੈਂ ਘਰ ‘ਚ ਕੁਆਰੰਟਾਈਨ ਹਾਂ। ਤੁਹਾਡੇ ਪਿਆਰ ਤੇ ਆਸ਼ੀਰਵਾਦ ਦੀ ਲੋੜ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ