Sooryavanshi Trailer : Akshay Kumar ਦੀ ਸੂਰਯਾਵੰਸ਼ੀ ਦਾ ਟ੍ਰੇਲਰ ਰਿਲੀਜ਼, ਫਿਲਮ ਵਿੱਚ Singham ਅਤੇ Simmba ਦੀ ਵੀ ਖਾਸ ਭੂਮਿਕਾ

akshay kumars sooryavanshi trailer released

Sooryavanshi Trailer : Rohit Shetty ਵਲੋਂ ਨਿਰਦੇਸ਼ਤ Sooryavanshi ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸਦੇ ਨਾਲ ਹੀ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਅਕਸ਼ੈ ਕੁਮਾਰ ਦੀ ਇਸ ਐਕਸ਼ਨ ਨਾਲ ਭਰੀ ਫਿਲਮ ਵਿਚ ਇਸ ਵਾਰ ਸਿੰਘਮ ਅਤੇ ਸਿੰਬਾ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਕੈਟਰੀਨਾ ਨਾਲ ਅਕਸ਼ੇ ਦੀ ਕੈਮਿਸਟਰੀ ਇਕ ਵਾਰ ਫਿਰ ਪਰਦੇ ‘ਤੇ ਨਜ਼ਰ ਆਵੇਗੀ।

ਟ੍ਰੇਲਰ ਵਿਚ ਸੂਰਿਆਵੰਸ਼ੀ ਦੀ ਕਹਾਣੀ ਦੀ ਇਕ ਝਲਕ ਦਿਖਾਈ ਗਈ ਹੈ। ਇਸ ਵਿਚ ਅਕਸ਼ੈ ਕੁਮਾਰ Anti Terrorist Squad ਦੇ ਪੁਲਿਸ ਅਧਿਕਾਰੀ ਹੈ ਜੋ ਦੇਸ਼ ਲਈ ਕੁਝ ਵੀ ਕਰ ਸਕਦਾ ਹੈ। ਉਸ ਤੋਂ ਬਾਅਦ ਉਸਦੀ ਪਤਨੀ Katrina Kaif ਹੈ ਅਤੇ ਉਸਦਾ ਇੱਕ ਬੱਚਾ ਹੈ। ਇੱਕ ਹਮਲੇ ਦੌਰਾਨ ਵੀਰ ਆਪਣੇ ਬੱਚੇ ਨੂੰ ਗੁਆ ਦਿੰਦਾ ਹੈ। ਟ੍ਰੇਲਰ ਦੇ ਅੰਤ ਵਿੱਚ Ranveer Singh ਦੀ ਐਂਟਰੀ ਹੈ। ਉਹਨਾਂ ਦੀ ਐਂਟਰੀ ਤੋਂ ਬਾਅਦ, Singham ਮਤਲਬ Ajay Devgan ਦੀ ਵੀ ਧਮਾਕੇਦਾਰ ਐਂਟਰੀ ਹੁੰਦੀ ਹੈ।

ਇਹ ਵੀ ਪੜ੍ਹੋ : Mentalhood Official Trailer: Karishma Kapoor ਦੀ Motherhood ਤੋਂ Mentalhood ਤੱਕ ਦੇ ਸਫ਼ਰ ਦੀ ਕਹਾਣੀ

ਦੱਸ ਦੇਈਏ ਕਿ Sooryavanshi ਰੋਹਿਤ ਸ਼ੈੱਟੀ ਦੀ ਕਾੱਪ ਸੀਰੀਜ਼ ਦੀ ਚੌਥੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ Singham , Singham 2 ਅਤੇ Simmba ਬਣਾ ਚੁੱਕੇ ਹਨ। ਸਿੰਘਮ ਅਤੇ ਸਿੰਘਮ 2 ਵਿੱਚ ਰੋਹਿਤ ਸ਼ੈੱਟੀ ਨੇ ਅਜੈ ਦੇਵਗਨ ਨਾਲ ਅਤੇ ਸਿੰਬਾ ਵਿੱਚ ਰਣਵੀਰ ਸਿੰਘ ਨਾਲ ਕੰਮ ਕਰ ਚੁੱਕੇ ਹਨ। ਤਿੰਨੋਂ ਫਿਲਮਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਹੁਣ ਰੋਹਿਤ ਸ਼ੈੱਟੀ ਇਕ ਵਾਰ ਫਿਰ ਤੋਂ ਸੂਰਯਾਂਵਸ਼ੀ ਵਿਚ ਇਸੇ ਤਰ੍ਹਾਂ ਦਾ ਕਾਰਨਾਮਾ ਦਿਖਾਉਣ ਲਈ ਤਿਆਰ ਹਨ। ਇਹ ਚਰਚਾ ਹੈ ਕਿ ਤਿੰਨੇ ਸਿਤਾਰੇ ਸੂਰਯਾਂਵਸ਼ੀ ਵਿੱਚ ਇਕੱਠੇ ਨਜ਼ਰ ਆਉਣਗੇ।

 Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ