Corona in Jalandhar: ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਅੱਜ ਤੋਂ ਸ਼ੁਰੂ ਹੋਵੇਗਾ Corona ਟੈਸਟ

corona-test-will-start-from-today-at-civil-hospital-jalandhar
Corona in Jalandhar: ਜਲੰਧਰ ਦੇ ਸਿਵਲ ਹਸਪਤਾਲ ‘ਚ ਕੋਰੋਨਾ ਦੇ ਟੈਸਟ ਕਰਨ ਲਈ ਸਰਕਾਰ ਨੇ ਇਕ ਮਸ਼ੀਨ ਮੁਹੱਈਆ ਕਰਵਾਈ ਹੈ। ਪਤਾ ਲੱਗਾ ਹੈ ਕਿ ਇਹ ਮਸ਼ੀਨ ਸਿਵਲ ਹਸਪਤਾਲ ਦੇ ਜ਼ਿਲਾ ਟੀ. ਬੀ. ਯੂਨਿਟ ਵਿਚ ਲਾਈ ਗਈ ਹੈ। ਬੈਟਰੀ ਨਾਲ ਚੱਲਣ ਵਾਲੀ ਇਸ ਮਸ਼ੀਨ ਵਿਚ ਲਗਭਗ ਸਵਾ ਘੰਟੇ ਵਿਚ 2 ਸੈਂਪਲ ਟੈਸਟ ਕੀਤੇ ਜਾ ਸਕਣਗੇ ਅਤੇ ਇਹ ਮਸ਼ੀਨ ਦਿਨ ਵਿਚ 10 ਘੰਟੇ ਚੱਲਣ ਤੋਂ ਬਾਅਦ ਇਸ ਦੀ ਬੈਟਰੀ ਨੂੰ ਚਾਰਜ ਕੀਤਾ ਜਾਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ: Corona in Jalandhar: Lockdown ਵਿੱਚ ਢਿੱਲ ਦੇਣ ਕਾਰਨ 3 ਹੋਰ ਪੋਜ਼ੀਟਿਵ ਮਾਮਲੇ ਆਏ ਸਾਹਮਣੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਸ ਮਸ਼ੀਨ ਨਾਲ ਕਰੋੜਾਂ ਦੇ ਸਿਰਫ ਐਮਰਜੈਂਸੀ ਵਾਲੇ ਜਾਂ ਬਹੁਤ ਜ਼ਰੂਰੀ ਟੈਸਟ ਹੀ ਕੀਤੇ ਜਾਇਆ ਕਰਨਗੇ ਕਿਉਂਕਿ ਮਸ਼ੀਨ ਛੋਟੀ ਹੋਣ ਕਾਰਨ ਇਸ ਵਿਚ ਟੈਸਟ ਕਰਨ ਦੀ ਸਮਰੱਥਾ ਬਹੁਤ ਘੱਟ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ