Amritsar Lockdown Updates: 178 ਪਾਕਿਸਤਾਨੀ ਯਾਤਰੀ ਅਟਾਰੀ ਬਾਰਡਰ ਰਾਹੀਂ ਆਪਣੇ ਵਤਨ ਵਾਪਿਸ ਪਰਤੇ

178-pakistani-travelers-returned-home-from-attari-border
Amritsar Lockdown Updates: ਕਰਫਿਊ ਅਤੇ ਲਾਕਡਾਊਨ ’ਚ ਪਿਛਲੇ 2 ਮਹੀਨਿਆਂ ਤੋਂ ਫਸੇ ਪਾਕਿਸਤਾਨ ਦੇ 178 ਯਾਤਰੀ ਬੁੱਧਵਾਰ ਨੂੰ ਅਟਾਰੀ ਬਾਰਡਰ ਦੇ ਰਸਤੇ ਆਪਣੇ ਵਤਨ ਪਰਤ ਗਏ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨੀ ਯਾਤਰੀ ਅਹਿਮਦਾਬਾਦ (ਗੁਜਰਾਤ), ਔਰਗਾਂਬਾਦ (ਮਹਾਰਾਸ਼ਟਰ), ਉੱਤਰਾਂਚਲ, ਮੱਧ ਪ੍ਰਦੇਸ਼ ਅਤੇ ਹੈਦਰਾਬਾਦ ਤੋਂ ਫਲਾਈਟ ਦੇ ਜਰੀਏ ਪਹਿਲਾਂ ਦਿੱਲੀ ਆਏ। ਦਿੱਲੀ ਤੋਂ ਅੰਮ੍ਰਿਤਸਰ ਟੈਕਸੀ ਦੇ ਜਰੀਏ ਅਟਾਰੀ ਬਾਰਡਰ ’ਤੇ ਪੁੱਜੇ।

ਇਹ ਵੀ ਪੜ੍ਹੋ: Corona in Amritsar: ਅੰਮ੍ਰਿਤਸਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਇੱਕੋ ਪਰਿਵਾਰ ਦੇ 4 ਜੀਆਂ ਦੀ ਰਿਪੋਰਟ

ਇਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਅਟਾਰੀ ਬਾਰਡਰ ਤੱਕ ਯਾਤਰਾ ਕਰਨ ਲਈ ਕਰਫਿਊ ਪਾਸ ਜਾਰੀ ਕੀਤਾ ਗਿਆ ਸੀ। ਅਟਾਰੀ ਬਾਰਡਰ ਪੁੱਜਣ ’ਤੇ ਸਾਰੇ ਪਾਕਿਸਤਾਨੀ ਮੁਸਾਫਰਾਂ ਦੀ ਸਿਹਤ ਵਿਭਾਗ ਵਲੋਂ ਸਕਰੀਨਿੰਗ ਕੀਤੀ ਗਈ ਅਤੇ ਇਸ ਦੌਰਾਨ ਸੋਸ਼ਲ ਡਿਸਟੈਂਸ ਦਾ ਵੀ ਪੂਰਾ ਖਿਆਲ ਰੱਖਿਆ ਗਿਆ, ਕਿਉਂਕਿ ਪਿਛਲੀ ਵਾਰ ਵੀ ਪਾਕਿਸਤਾਨ ਪਰਤੇ ਮੁਸਾਫਰਾਂ ’ਚ 3 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਦੀ ਜਾਣਕਾਰੀ ਪਾਕਿਸਤਾਨ ਰੇਂਜਰਸ ਵਲੋਂ ਬੀ. ਐੱਸ. ਐੱਫ. ਨੂੰ ਦਿੱਤੀ ਗਈ ਸੀ। ਇਸ ਦੇ ਚੱਲਦਿਆਂ ਕਸਟਮ, ਇਮੀਗ੍ਰੇਸ਼ਨ ਅਤੇ ਬੀ. ਐੱਸ. ਐੱਫ. ਦੇ ਇਕ ਦਰਜਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੁਆਰੰਟਾਈਨ ’ਚ ਰਹਿਣਾ ਪਿਆ ਸੀ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ