COVID-19 ਦਾ ਸਟਾਕ ਮਾਰਕੀਟ ਵਿੱਚ ਕੋਹਰਾਮ: Sensex ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, 2575 ਅੰਕ ਟੁੱਟਿਆ

budget-2020-union-budget-2020-today-share-market-bse-nse

Sensex And Nifty News: ਸ਼ੇਅਰ ਬਾਜ਼ਾਰ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ ਐਸ ਸੀ Sensex 2575.11 ਅੰਕ ਜਾਂ 7.21% ਦੀ ਗਿਰਾਵਟ ਨਾਲ 33,122.29 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ। ਇਹ ਸਤੰਬਰ 2017 ਤੋਂ Sensex ਵਿਚ ਸਭ ਤੋਂ ਵੱਡੀ ਗਿਰਾਵਟ ਹੈ। ਕਾਰੋਬਾਰ ਦੇ ਦੌਰਾਨ ਇਹ 32,990.01 ਦੇ ਪੱਧਰ ਤੇ ਗਿਆ। ਇਸ ਦੇ ਨਾਲ ਹੀ, ਨਿਫਟੀ ਵੀ 720.55 ਅੰਕ ਯਾਨੀ 6.89% ਦੀ ਗਿਰਾਵਟ ਦੇ ਨਾਲ 9,737.85 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਮਾਰਚ 2018 ਤੋਂ ਬਾਅਦ ਪਹਿਲੀ ਵਾਰ 10,000 ਤੋਂ ਘੱਟ ਹੈ।

ਇਹ ਵੀ ਪੜ੍ਹੋ: Petrol Diesel Price Today: Petrol ਦੀ ਕੀਮਤ ਵਿਚ ਅੱਜ 3 ਰੁਪਏ ਪ੍ਰਤੀ ਲੀਟਰ ਦੀ ਆਈ ਕਮੀ

Sensex ਅਤੇ Nifty ਵਿਚ ਸ਼ਾਮਲ ਸਾਰੇ ਸਟਾਕ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਭਾਰਤ ਦਾ ਇੰਡੈਕਸ ਭਾਵ ਇੰਡੀਆ VIX ਇੰਡੈਕਸ 11.59 ਪ੍ਰਤੀਸ਼ਤ ਦੇ ਵਾਧੇ ਨਾਲ 35.21 ‘ਤੇ ਪਹੁੰਚ ਗਿਆ ਜੋ 6 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਇਹ ਮਾਰਕੀਟ ਦੀ ਅਸਥਿਰਤਾ ਦਾ ਸੂਚਕ ਹੈ।

Business News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ