ਝਾੜੀਆਂ ਵਿੱਚ ਲੱਗੀ ਅੱਗ ਨੇ ਕਈ ਪਰਿਵਾਰਾਂ ਨੂੰ ਕੀਤਾ ਬੇਘਰ: ਆਸਟ੍ਰੇਲੀਆ

bushfires in australia
ਦੁਨੀਆਂ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਆਸਟ੍ਰੇਲੀਆ ਦੀਆਂ ਝਾੜੀਆਂ ਵਿੱਚ ਲੱਗੀ ਅੱਗ ਨੇ ਹਾਲੇ ਤੱਕ 18 ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਆਸਟ੍ਰੇਲੀਆ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਇਹ ਅੱਗ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਹੀ ਹੈ। ਝਾੜੀਆਂ ਨੂੰ ਅੱਗ ਲੱਗਣ ਦੇ ਨਾਲ ਨਾਲ ਦੇ ਇਲਾਕਿਆਂ ਵਿੱਚ ਧੂੰਆਂ ਭਰਿਆ ਹੋਇਆ ਹੈ ਤੇ ਲੋਕਾਂ ਸਾਹ ਲੈਣ ‘ਚ ਵੀ ਪ੍ਰੇਸ਼ਾਨੀ ਹੋ ਰਹੀ ਹੈ।

ਆਸਟ੍ਰੇਲੀਆ ਵਿੱਚ ਖੁਸ਼ਕ ਹਵਾਵਾਂ ਚੱਲਣ ਦੇ ਕਾਰਨ ਫਾਇਰ ਫਾਈਟਰਜ਼ ਦੁਆਰਾ ਅੱਗ ਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੈ। ਇਹ ਅੱਗ ਆਸਟ੍ਰੇਲੀਆ ਦੇ ਦੋ ਸੂਬਿਆਂ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ‘ਚ ਬਹੁਤ ਸਾਰੀਆਂ ਝਾੜੀਆਂ ‘ਚ ਅੱਗ ਲੱਗੀ ਹੋਈ ਹੈ। ਝਾੜੀਆਂ ਨੂੰ ਅੱਗ ਲੱਗਣ ਦੇ ਨਾਲ ਨਿਊ ਸਾਊਥ ਵੇਲਜ਼ ਦੇ ਆਰਮੀਡੇਲ ‘ਚ 60,000 ਹੈਕਟੇਅਰ ਅਤੇ ਡਰੇਕ ‘ਚ 30,000 ਹੈਕਟੇਅਰ ਤੋਂ ਵਧੇਰੇ ਜ਼ਮੀਨ ਅੱਗ ਦੇ ਨਾਲ ਝੁਲਸ ਚੁੱਕੀ ਹੈ।

ਜ਼ਰੂਰ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੈਨੇਡਾ ਵਿੱਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ‘ਚ ਆਮ ਤੌਰ ‘ਤੇ ਦਸੰਬਰ ਤੋਂ ਮਾਰਚ ਮਹੀਨਿਆਂ ਵਿਚਕਾਰ ਇਹਨਾਂ ਝਾੜੀਆਂ ਵਿੱਚ ਅੱਗ ਲੱਗਦੀ ਹੈ ਕਿਉਂਕਿ ਉਸ ਸਮੇਂ ਉੱਥੇ ਗਰਮੀਆਂ ਦਾ ਮੌਸਮ ਹੁੰਦਾ ਹੈ ਪਰ ਸਤੰਬਰ ‘ਚ ਅੱਗ ਲੱਗਣਾ ਚਿੰਤਾ ਦੀ ਗੱਲ ਹੈ। ਕੁਈਨਜ਼ਲੈਂਡ ਦੀ ਪ੍ਰੀਮੀਅਰ ਜੈਕੀ ਚਰਾਡ ਨੇ ਦੱਸਿਆ ਕਿ ਰਿਹਾਇਸ਼ੀ ਇਮਾਰਤਾਂ ਨੂੰ ਮਿਲਾ ਕੇ ਕੁੱਲ 47 ਇਮਾਰਤਾਂ ਅੱਗ ‘ਚ ਬਰਬਾਦ ਹੋ ਗਈਆਂ ਹਨ।