ਬਿਕਰਮ ਸਿੰਘ ਮਜੀਠੀਆ ਦੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, ਇੱਕ ਦੀ ਮੌਤ

bikram-singh-majithia-car-innova-accident

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਦੇਰ ਰਾਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸੜਕ ਹਾਦਸੇ ਦੇ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 4 ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹਨ। ਇਸ ਹਾਦਸੇ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਤਰਾਂ ਦੀ ਸੱਟ ਲੱਗਣ ਤੋਂ ਬਾਲ ਬਾਲ ਬਚ ਗਏ।

ਜ਼ਰੂਰ ਪੜ੍ਹੋ: ਦੂਜੇ ਵਿਸ਼ਵ ਯੁੱਧ ਦਾ ਬੰਬ ਫਟਣ ਦੇ ਨਾਲ 2 ਫੌਜੀਆਂ ਦੀ ਮੌਤ: ਪੋਲੈਂਡ

ਤੁਹਾਨੂੰ ਦੱਸ ਦੇਈਏ ਕਿ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਦੇਰ ਰਾਤ ਮੋਗਾ ਬਾਈਪਾਸ ਨੇੜੇ ਬੀਤੀ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੇ ਦੌਰਾਨ ਮਜੀਠੀਆ ਦੇ 1 ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ। ਬਿਕਰਮ ਸਿੰਘ ਮਜੀਠੀਏ ਦੇ ਜੋ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।