ਦੂਜੇ ਵਿਸ਼ਵ ਯੁੱਧ ਦਾ ਬੰਬ ਫਟਣ ਦੇ ਨਾਲ 2 ਫੌਜੀਆਂ ਦੀ ਮੌਤ: ਪੋਲੈਂਡ

world-war-2-bomb-in-poland

ਪੋਲੈਂਡ ਦੇ ਵਿੱਚ ਉਸ ਸਮੇਂ ਚਾਰੇ ਪਾਸੇ ਆਤਮ ਛਾ ਗਿਆ ਜਦੋਂ ਦੂਜੇ ਵਿਸ਼ਵ ਯੁੱਧ ਦੇ ਬੰਬ ਧਮਾਕਾ ਹੋਣ ਦੇ ਨਾਲ ਦੋ ਫੌਜੀਆਂ ਦੀ ਮੌਤ ਹੋ ਗਈ। ਦ ਫੌਜੀਆਂ ਦੀ ਮੌਤ ਤੋਂ ਇਲਾਵਾ ਹੋਰ ਚਾਰ ਫੌਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੋਲੈਂਡ ਦੇ ਰੱਖਿਆ ਮੰਤਰੀ ਮਾਰਿਯੂਜ ਬਲਾਸਕਜੈਕ ਦਾ ਕਹਿਣਾ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਬੰਬ ਵਿੱਚ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜੀ ਉਸ ਬੰਬ ਨੂੰ ਕਿਰਿਆਹੀਣ ਕਰ ਰਹੇ ਸਨ।

ਪ੍ਰਾਪਤ ਜਾਣਕਾਰੀ ਨਸੂਰ ਇਸ ਬੰਬ ਧਮਾਕਾ ਪੋਲੈਂਡ ਦੇ ਕੁਜਨੀਆ ਰਾਕੀਬੋਸਰਕਾ ਸ਼ਹਿਰ ਨੇੜੇ ਜੰਗਲ ਵਿਚ ਹੋਇਆ। ਬੰਬ ਧਮਾਕੇ ਨਾਲ ਗੰਭੀਰ ਰੂਪ ਨਾਲ ਜ਼ਖਮੀ ਹੋਏ ਫੌਜੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੋ ਫੌਜੀ ਇਸ ਬੰਬ ਨੂੰ ਕਿਰਿਆਹੀਣ ਕਰ ਰਹੇ ਸਨ, ਉਹ ਫੌਜੀ ਫੌਜੀ ਖੇਤਰ ਵਿਚ ਤਾਇਨਾਤ ਪੈਰਾਸ਼ੂਟ ਰੈਜੀਮੈਂਟ ਦੇ ਮੈਂਬਰ ਦੱਸੇ ਜਾ ਰਹੇ ਹਨ।

ਜ਼ਰੂਰ ਪੜ੍ਹੋ: ਜੰਮੂ ਕਸ਼ਮੀਰ ਦੀ ਸਰਹੱਦ ਤੇ ਇੱਕ ਹੋਰ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਸ ਬੰਬ ਦੀ ਸੂਚਨਾ ਜੰਗਲ ਵਿੱਚ ਜਾਣ ਵਾਲੇ ਲੋਕਾਂ ਵੱਲੋਂ ਦਿੱਤੀ ਗਈ ਸੀ। ਜਿਸ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਬੰਬ ਹਾਲੇ ਵੀ ਅਕਸਰ ਪੋਲੈਂਡ ਵਿਚ ਮਿਲ ਜਾਂਦੇ ਹਨ ਜੋ ਨਾਜ਼ੀ ਜਰਮਨੀ ਨੇ ਹਮਲੇ ਦੌਰਾਨ ਉੱਥੇ ਸੁੱਟੇ ਸਨ।