ਬਿੱਗ ਬੌਸ 13 ਦਾ ਘਰ ਕਿਸੇ ਆਲੀਸ਼ਾਨ ਮਹਿਲ ਤੋਂ ਘੱਟ ਨਹੀਂ, ਤਸਵੀਰਾਂ ਵਾਇਰਲ

big-boss-13

ਮੋਸਟ ਕੰਟਰੋਵਰਸ਼ੀਅਲ ਰਿਐਲਟੀ ਸ਼ੋਅ ‘ਬਿੱਗ ਬੌਸ 13’ ਦੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵਾਰ ਬਿੱਗ ਬੌਸ 13 ਦਾ ਘਰ ਕਿਸੇ ਆਲੀਸ਼ਾਨ ਮਹਿਲ ਤੋਂ ਘਾਟ ਨਹੀਂ ਨਜ਼ਰ ਆ ਰਿਹਾ। ਬਿੱਗ ਬੌਸ 13 ਦਾ ਸੀਜ਼ਨ ਆਨਏਅਰ ਹੋ ਚੁੱਕਾ ਹੈ।

big-boss-13

ਬਿੱਗ ਬੌਸ 13 ਦੇ ਘਰ ਦੇ ਨਿਰਮਾਣ ਦੇ ਲਈ ਪਲਾਸਟਿਕ ਤੇ ਫਾਈਬਰ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਕਰਕੇ ਬਿੱਗ ਬੌਸ 13 ਦਾ ਘਰ ਇਸ ਵਾਰ ਈਕੋ ਫਰੈਂਡਲੀ ਹੈ। ਬਿੱਗ ਬੌਸ 13 ਦੇ ਘਰ ਦਾ ਨਿਰਮਾਣ 18,500 ਵਰਗ ਫੁੱਟ ਦੇ ਏਰੀਏ ਵਿੱਚ ਕੀਤਾ ਗਿਆ ਹੈ। ਬਿੱਗ ਬੌਸ 13 ਦੇ ਘਰ ਨੂੰ ਆਰਟ ਡਾਇਰੈਟਰ ਤੇ ਫਿਲਮੇਕਰ ਉਮੰਗ ਕੁਮਾਰ ਨੇ ਡਿਜ਼ਾਇਨ ਕੀਤਾ ਹੈ।

big-boss-13

ਜ਼ਰੂਰ ਪੜ੍ਹੋ: ਹੋਰਾਂ ਦੇਸ਼ਾਂ ਦੇ ਮੁਕਾਬਲੇ ਇੰਗਲੈਂਡ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਵਿੱਚ 37 ਫ਼ੀਸਦੀ ਕਮੀ

ਇਸ ਵਾਰ ਬਿੱਗ ਬੌਸ 13 ਦੇ ਵਿੱਚ ਸ਼ਹਿਨਾਜ਼ ਕੌਰ ਗਿੱਲ, ਕੋਇਨਾ ਮਿਤਰਾ, ਪਾਰਸ ਛਾਬੜਾ, ਦਲਜੀਤ ਕੌਰ, ਮਾਹਿਰਾ ਸ਼ਰਮਾ, ਦੇਵੋਲੀਨਾ ਭੱਟਾਚਾਰਜੀ, ਸਿਧਾਰਥ ਸ਼ੁਕਲਾ, ਰਸ਼ਮੀ ਦੇਸਾਈ, ਅਜ਼ੀਮ ਰਿਆਜ਼, ਸਿਧਾਰਥ ਡੇ, ਸਿਧਾਰਥ ਡੇ, ਆਰਤੀ ਸਿੰਘ ਕੰਟੈਸਟੈਂਟ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਇਸ ਸ਼ੋਅ ਦੇ 10 ਸੀਜ਼ਨ ਹੋਸਟ ਕਰ ਚੁੱਕੇ ਹਨ।