ਹੋਰਾਂ ਦੇਸ਼ਾਂ ਦੇ ਮੁਕਾਬਲੇ ਇੰਗਲੈਂਡ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਵਿੱਚ 37 ਫ਼ੀਸਦੀ ਕਮੀ

 plastic-bags-has-37-percent-dropped-in-england

ਪਲਾਸਟਿਕ ਬੈਗ ਨੂੰ ਬੈਨ ਕਰਨ ਵਿੱਚ ਇੰਗਲੈਂਡ ਹੁਣ ਤੱਕ ਸਭ ਤੋਂ ਸਫਲ ਦੇਸ਼ ਰਿਹਾ ਹੈ। ਕਿਉਂਕਿ ਇੰਗਲੈਂਡ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਵਿੱਚ ਹੁਣ ਤੱਕ 37 ਫ਼ੀਸਦੀ ਕਮੀ ਆਈ ਹੈ। ਜੇ ਦੇਖਿਆ ਜਾਵੇ ਤਾਂ ਇੰਗਲੈਂਡ ਦੇ ਵੱਡੇ ਰਿਟੇਲ ਸਟੋਰਾਂ ਵਿੱਚ ਪਲਾਸਟਿਕ ਬੈਗ ਵਰਤਣ ਵਿੱਚ 90 ਫ਼ੀਸਦੀ ਕਮੀ ਆਈ ਹੈ। ਜੋ ਕਿ ਪਿਛਲੇ ਸਾਲ ਦੇ ਅੰਕੜਿਆਂ ਦੇ ਨਾਲੋਂ 37 ਫੀਸਦੀ ਘੱਟ ਹੈ।

ਤੁਹਾਨੂੰ ਦੱਸ ਦੇਈਏ ਕਿ 2015 ਵਿੱਚ ਇੰਗਲੈਂਡ ਦੇ ਵੱਡੇ ਰਿਟੇਲ ਸਟੋਰਾਂ ਨੇ ਪਲਾਸਟਿਕ ਬੈਗ ਦੀ ਕੀਮਤ ਪੰਜ ਪੇਂਸ ਰੱਖ ਦਿੱਤੀ ਸੀ, ਜਿਸ ਕਰਕੇ ਲੋਕਾਂ ਨੇ ਇਹਨਾਂ ਨੂੰ ਖਰੀਦਣਾ ਘੱਟ ਕਰ ਦਿੱਤਾ ਸੀ। ਇਸ ਕਦਮ ਦੇ ਨਾਲ 1464 ਕਰੋੜ ਰੁਪਏ ਚੈਰਿਟੀ ਦੇ ਲਈ ਮਿਲੇ ਹਨ। ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਦੇ ਐਸਡਾ, ਮਾਰਕਸ-ਐਂਡ ਸਪੈਂਸਰ, ਮਾਰੀਸੰਸ, ਸੈਂਸਬਰੀ, ਦਿ ਕੋਓਪਰੇਟਿਵ ਗਰੁੱਪ, ਟੈਸਕੋ ਅਤੇ ਵੈਟਰੋਜ ਨੇ ਪਹਿਲੇ ਸਾਲ ਦੇ ਮੁਕਾਬਲੇ 4900 ਕਰੋੜ ਘੱਟ ਪਲਾਸਟਿਕ ਦੇ ਬੈਗਜ਼ ਵੇਚੇ।

ਜ਼ਰੂਰ ਪੜ੍ਹੋ: ਕੈਨੇਡਾ ਦੇ ਐਲਬਰਟਾ ਵਿੱਚ ਭਾਰੀ ਬਰਫ਼ਬਾਰੀ ਕਾਰਨ ਹੁਣ ਤੱਕ 13 ਲੋਕ ਜ਼ਖਮੀ,170 ਦੇ ਕਰੀਬ ਸੜਕ ਹਾਦਸੇ

ਇੰਗਲੈਂਡ ਦੇ ਐਸਡਾ, ਮਾਰਕਸ-ਐਂਡ ਸਪੈਂਸਰ, ਮਾਰੀਸੰਸ, ਸੈਂਸਬਰੀ, ਦਿ ਕੋਓਪਰੇਟਿਵ ਗਰੁੱਪ, ਟੈਸਕੋ ਅਤੇ ਵੈਟਰੋਜ ਨੇ ਜੋ ਵੀ ਪਲਾਸਟਿਕ ਦੇ ਬੈਗ ਵੇਚੇ ਸਨ ਉਹਨਾਂ ਦੇ ਨਾਲ 19 ਕਰੋੜ ਰੁਪਏ ਦੇ ਕਰੀਬ ਚੈਰਿਟੀ ਦੇ ਲਈ ਮਿਲੇ ਹਨ। ਵਾਤਾਵਰਣ ਸਕੱਤਰ ਥੈਰੇਸਾ ਵਿਲੀਅਰਜ਼ ਨੇ ਨਵੇਂ ਅੰਕੜਿਆਂ ਦਾ ਸਵਾਗਤ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਲਾਸਟਿਕ ਵੇਸਟ ਨੂੰ ਘੱਟ ਕਰਨ ਲਈ ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਜੋ ਕਿ ਰੰਗ ਵੀ ਲਿਆ ਰਹੀਆਂ ਹਨ। ਇਸ ਤੋਂ ਇਲਾਵਾ ਸਥਾਨਕ ਸਰਕਾਰ ਨੇ ਪਲਾਸਟਿਕ ਦੀਆਂ ਸਟ੍ਰਾ ਅਤੇ ਕਾਟਨ ਬਡ ਸਮੇਤ ਕਈ ਚੀਜ਼ਾਂ ‘ਤੇ ਰੋਕ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਰੋਕ ਅਗਲੇ ਸਾਲ ਅਪ੍ਰੈਲ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ।