ਦੋ ਅੰਨ੍ਹੇ ਭਰਾਵਾਂ ਦੇ ਇਲਾਜ ਲਈ ਬੱਬੂ ਮਾਨ ਨੇ ਭਰਿਆ ਭਰਵਾਂ ਹੁੰਗਾਰਾ

babbu mann

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਅਕਸਰ ਹੀ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੇ ਦੋ ਅੰਨ੍ਹੇ ਭਰਾਵਾਂ ਦੇ ਇਲਾਜ ਦਾ ਖਰਚਾ ਚੁੱਕਣ ਦੀ ਗੱਲ ਆਖੀ ਹੈ। ਪਿਛਲੇ ਕੁੱਝ ਦਿਨਾਂ ਵਿੱਚ ਆਏ ਹੜ੍ਹਾਂ ਨੇ ਪੰਜਾਬ ਵਿੱਚ ਬਹੁਤ ਭਾਰੀ ਨੁਕਸਾਨ ਕੀਤਾ ਹੈ।

ਇਹਨਾਂ ਹੀ ਹੜ੍ਹਾਂ ਦੇ ਦੌਰਾਨ ਰੂਪਨਗਰ ਦੇ ਪਿੰਡ ਫੂਲ ਖੁਰਦ ਦੇ ਇਕ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ, ਜਿਸ ’ਚ ਇਕ ਵਿਧਵਾ ਮਹਿਲਾ ਆਪਣੇ ਦੋ ਬੱਚਿਆਂ ਨਾਲ ਮਦਦ ਦੀ ਗੁਹਾਰ ਲਾਉਂਦੀ ਦਿਸ ਰਹੀ ਸੀ। ਦਰਅਸਲ ਇਸ ਵਿਧਵਾ ਦੇ ਦੋਵੇਂ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਕਸਰਤ ਨੇ ਪਹਿਲਾ ਹੀ ਖੋਹ ਲਈ ਹੈ। ਜਦੋਂ ਇਸ ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਹੋਈ ਤਾਂ ਇਸ ਵੀਡਿਓ ਨੂੰ ਜਦੋ ਮਸ਼ਹੂਰ ਅਦਾਕਾਰ ਬੱਬੂ ਮਾਨ ਨੇ ਦੇਖਿਆ ਤਾਂ ਉਹ ਇਹਨਾਂ ਬੱਚਿਆਂ ਦੀ ਮੱਦਦ ਕਰਨ ਲਈ ਅੱਗੇ ਆਏ।

ਜ਼ਰੂਰ ਪੜ੍ਹੋ: ਹੜ੍ਹ ਪੀੜਤ ਲੋਕਾਂ ਦੇ ਲਈ ਮਸ਼ਹੂਰ ਕਲਾਕਾਰ ਮੀਕਾ ਸਿੰਘ ਨੇ ਕੀਤਾ ਵੱਡਾ ਐਲਾਨ

ਤੁਹਾਨੂੰ ਦੱਸ ਦੇਈਏ ਕਿ ਬੱਬੂ ਮਾਨ ਨੇ ਇਹਨਾਂ ਬੱਚਿਆਂ ਦਾ ਇਲਾਜ਼ ਕਰਵਾਉਣ ਦੇ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ। ਬੱਬੂ ਮਾਨ ਦੇ ਇਸ ਕਦਮ ਦੇ ਨਾਲ ਇਹਨਾਂ ਬੱਚਿਆਂ ਲਈ ਇੱਕ ਨਵੀਂ ਉਮੀਦ ਦਾ ਜਨਮ ਹੋਇਆ ਹੈ ਅਤੇ ਉਹ ਫਿਰ ਤੋਂ ਇਹ ਰੰਗਲੀ ਦੁਨੀਆ ਦੇਖ ਸਕਣਗੇ। ਜਾਣਕਾਰੀ ਅਨੁਸਾਰ ਇਹਨਾਂ ਬੱਚਿਆਂ ਦੀ ਮਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਆਪਣੀ ਟੀਮ ਨਾਲ ਮੇਰੇ ਘਰ ਆਏ ਸਨ ਤੇ ਉਨ੍ਹਾਂ ਨੇ ਮੇਰੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ।