ਹੜ੍ਹ ਪੀੜਤ ਲੋਕਾਂ ਦੇ ਲਈ ਮਸ਼ਹੂਰ ਕਲਾਕਾਰ ਮੀਕਾ ਸਿੰਘ ਨੇ ਕੀਤਾ ਵੱਡਾ ਐਲਾਨ

mika singh

ਭਾਰਤੀ ਪਲੇਅਬੈਕ ਗਾਇਕ ਮੀਕਾ ਸਿੰਘ ਪਿਛਲੇ ਕੁੱਝ ਦਿਨ ਤੋਂ ਸੁਰਖੀਆਂ ਵਿੱਚ ਰਹਿ ਰਹੇ ਹਨ। ਪਾਕਿਸਤਾਨ ਦੇ ਵਿੱਚ ਸ਼ੋਅ ਲਾਉਣ ਤੋਂ ਬਾਅਦ ਮੀਕਾ ਸਿੰਘ ਲਗਾਤਾਰ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਪਰ ਹੁਣ ਮੀਕਾ ਸਿੰਘ ਨੇ ਪੰਜਾਬ ਵਿੱਚ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਦੇ ਲਈ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ। ਮੀਕਾ ਸਿੰਘ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਵੱਖ-ਵੱਖ ਸੂਬੇ ਰਾਜਸਥਾਨ, ਮਹਾਰਾਸ਼ਟਰ ਅਤੇ ਪੰਜਾਬ ਨੂੰ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

Breaking News ….The artist @Mika Singh pledges 25 Lakh rupees to the Khalsa Aid India Floods Relief For Panjab & Maharashtra !We are humbled by such generosity ! www.khalsaaid.org

Khalsa Aid International ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಬುಧವಾರ, ಆಗಸ್ಟ್ 28, 2019

ਜੀ ਹਾਂ, ਤੁਹਾਨੂੰ ਦੱਸ ਦੇਈਏ ਕਿ ਮੀਕਾ ਸਿੰਘ ਨੇ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਲੱਗੀ ਹੋਈ ਖਾਲਸਾ ਏਡ ਸੰਸਥਾ ਨੂੰ 25 ਲੱਖ ਰੁਪਏ ਦੀ ਰਕਮ ਦੇਣ ਦੀ ਗੱਲ ਆਖੀ ਹੈ। ਮੀਕਾ ਸਿੰਘ ਨੇ ਸ ਦੀ ਜਾਣਕਾਰੀ ਇਕ ਵੀਡੀਓ ਰਾਹੀਂ ਦਿੱਤੀ ਜਿਸ ਨੂੰ ਉਹਨਾਂ ਨੇ ਸੋਸ਼ਲ ਮੀਡਿਆ ਦੇ ਉੱਪਰ ਸੇਅਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੀਕਾ ਸਿੰਘ ਦਾ ਸ਼ੋਅ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ. ਸੀ. ’ਚ ਹੋਣ ਜਾ ਰਿਹਾ ਹੈ, ਜਿਸ ਤੋਂ ਇਕੱਠਾ ਹੋਣ ਵਾਲਾ ਰੁਪਇਆ ਉਹ ਖਾਲਸਾ ਏਡ ਸੰਸਥਾ ਨੂੰ ਦੇਣਗੇ।

ਜ਼ਰੂਰ ਪੜ੍ਹੋ: Oppo ਨੇ RENO 2, Reno 2F ਅਤੇ 2Z ਭਾਰਤ ‘ਚ ਕੀਤਾ ਲਾਂਚ

ਭਾਰਤੀ ਪਲੇਅਬੈਕ ਗਾਇਕ ਮੀਕਾ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਸਾਰੀਆਂ ਸਮਾਜ ਸੰਸਥਾਵਾਂ ਵਿੱਚੋਂ ਖਾਲਸਾ ਏਡ ਦੇ ਕੰਮ ਕਰਨ ਦਾ ਢੰਗ ਕਾਫੀ ਵਧੀਆ ਲੱਗਾ, ਜਿਸ ਕਾਰਨ ਮੈਂ ਇਹ ਮਦਦ ਰਾਸ਼ੀ ਖਾਲਸਾ ਏਡ ਨੂੰ ਦੇਣ ਜਾ ਰਿਹਾ ਹਾਂ। ਦੱਸ ਦੇਈਏ ਕਿ ਮੀਕਾ ਸਿੰਘ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਨੇ ਖਾਲਸਾ ਏਡ ਨੂੰ 7 ਲੱਖ ਰੁਪਏ ਦਾਨ ਦਿੱਤੇ ਹਨ। ਇਹਨਾਂ ਤੋਂ ਇਲਾਵਾ ਰੇਸ਼ਮ ਸਿੰਘ ਅਨਮੋਲ, ਤਰਸੇਮ ਜੱਸੜ, ਹਿਮਾਂਸੀ ਖੁਰਾਨਾ ਅਤੇ ਕੁਲਬੀਰ ਝਿੰਜਰ ਵਰਗੇ ਮਸ਼ਹੂਰ ਗਾਇਕਾਂ ਨੇ ਵੀ ਹੜ੍ਹ ਪੀੜਤ ਲੋਕਾਂ ਦੀ ਸੇਵਾ ਗਰਾਊਂਡ ਜ਼ੀਰੋ ਤੇ ਆ ਕੇ ਕੀਤੀ।