ਬਜਟ 2019 : ਮਿਡਲ ਕਲਾਸ ਲੋਕਾਂ ਲਈ ਤੋਹਫਾ, ਇਨਕਮ ਟੈਕਸ ਛੋਟ 2.5 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ

budget 2019

ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ ‘ਚ ਮੋਦੀ ਸਰਕਾਰ ਨੇ ਨੌਕਰੀਪੇਸ਼ਾ ਲੋਕਾਂ ਨੂੰ ਵੱਡੀ ਸੌਗਾਤ ਦੇਣ ਦਾ ਐਲਾਨ ਕੀਤਾ ਹੈ। ਜਨਰਲ ਵਰਗ ਨੂੰ ਸਰਕਾਰੀ ਨੌਕਰੀ ‘ਚ ਆਰਥਿਕ ਆਧਾਰ ‘ਤੇ 10 ਫੀਸਦੀ ਰਾਖਵਾਂਕਰਨ ਦਿੱਤੇ ਜਾਣ ਦੇ ਫੈਸਲੇ ਮਗਰੋਂ ਹੁਣ ਮਿਡਲ ਕਲਾਸ ਤੇ ਤਨਖਾਹਦਾਰਾਂ ਨੂੰ ਮੋਦੀ ਸਰਕਾਰ ਨੇ ਇਨਕਮ ਟੈਕਸ ਛੋਟ ਦਾ ਵੱਡਾ ਤੋਹਫਾ ਦਿੱਤਾ ਹੈ। ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਮਿਡਲ ਕਲਾਸ ਤੇ ਨੌਕਰੀਪੇਸ਼ਾ ਲੋਕਾਂ ਨੂੰ ਖੁਸ਼ ਕਰਨ ਲਈ 1 ਫਰਵਰੀ 2019 ਨੂੰ ਅੰਤਰਿਮ ਬਜਟ ‘ਚ ਇਨਕਮ ਟੈਕਸ ਛੋਟ 2.5 ਲੱਖ ਰੁਪਏ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਮੌਜੂਦਾ ਸਮੇਂ ਇਨਕਮ ਟੈਕਸ ‘ਚ ਛੋਟ ਦੀ ਲਿਮਟ 2.5 ਲੱਖ ਰੁਪਏ ਸਾਲਾਨਾ ਹੈ। ਇਸ ਦੇ ਇਲਾਵਾ ਨੌਕਰੀਪੇਸ਼ਾ ਲੋਕਾਂ ਲਈ 40 ਹਜ਼ਾਰ ਰੁਪਏ ਦੀ ਇਕਮੁਸ਼ਤ ਛੋਟ (ਸਟੈਂਡਰਡ ਡਿਡਕਸ਼ਨ) 40 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

ਇਨਕਮ ਟੈਕਸ ਦੀਆਂ ਪੁਰਾਣੀਆਂ ਦਰਾਂ ਤਹਿਤ 2.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ‘ਤੇ ਕੋਈ ਟੈਕਸ ਨਹੀਂ ਹੈ। 2.5 ਤੋਂ 5 ਲੱਖ ਰੁਪਏ ਤਕ ਦੀ ਆਮਦਨ ‘ਤੇ 5 ਫੀਸਦੀ ਅਤੇ 5 ਤੋਂ 10 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ‘ਤੇ 20 ਫੀਸਦੀ ਟੈਕਸ ਦਰ ਹੈ। ਇਸ ਦੇ ਇਲਾਵਾ 10 ਲੱਖ ਰੁਪਏ ਤੋਂ ਵਧ ਦੀ ਸਾਲਾਨਾ ਆਮਦਨ ‘ਤੇ 30 ਫੀਸਦੀ ਇਨਕਮ ਟੈਕਸ ਲੱਗਦਾ ਹੈ।

Source:Jagbani