ਬਜਟ 2019 : ਮੋਦੀ ਕਾਰਜਕਾਲ ਦੇ ਆਖਰੀ ਬਜਟ ’ਚ ਮਾਸਟਰ ਸਟ੍ਰੋਕ , ਮਜ਼ਦੂਰਾਂ ਤੇ ਮਹਿਲਵਾਂ ਲਈ ਵੱਡੇ ਐਲਾਨ

piyush goyal in budget 2019

ਅੱਜ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਾਮਿਆਂ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਮੁਤਾਬਕ ਜੇ ਕਾਰਜਕਾਲ ਦੌਰਾਨ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਦੀ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ। ਗ੍ਰੈਚਿਉਟੀ ਦੀ ਹੱਦ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ। 21 ਹਜ਼ਾਰ ਰੁਪਏ ਤਕ ਆਮਦਨ ਵਾਲੇ ਕਾਮਿਆਂ ਦਾ ਬੋਨਸ 3500 ਰੁਪਏ ਤੋਂ ਦੂਣਾ ਕਰਕੇ 7 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।

ਮਹਿਲਾਵਾਂ ਦੇ ਵਿਕਾਸ ਲਈ ਵੀ ਵੱਡੇ ਐਲਾਨ ਕੀਤੇ ਗਏ ਹਨ। ਹੁਣ ਤਕ 6 ਕਰੋੜ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। ਇਸ ਨੂੰ ਵਧਾ ਕੇ 8 ਕਰੋੜ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਘਰੇਲੂ ਕੰਮ ਕੰਮਗੀਰਾਂ ਲਈ ਪ੍ਰਧਨ ਮੰਤਰੀ ਮਜ਼ਦੂਰ ਯੋਗੀ ਮਾਨਧਨ ਨਾਂ ਤੋਂ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਸਕੀਮ ਨਾਲ 10 ਕਰੋੜ ਅਸੰਗਠਿਤ ਮਜ਼ਦੂਰਾਂ ਨੂੰ ਲਾਹਾ ਮਿਲੇਗਾ। ਇਸ ਦੇ ਤਹਿਤ ਇੱਕ ਹਜ਼ਾਰ ਰੁਪਏ ਤਕ ਦੀ ਪੈਨਸ਼ਨ ਮਿਲੇਗੀ।

ਪ੍ਰਧਾਨ ਮੰਤਰੀ ਮਜ਼ਦੂਰ ਯੋਗੀ ਮਾਨਧਨ ਯੋਜਨਾ ਦੇ ਤਹਿਤ ਹਰ ਮਹੀਨੇ 15 ਹਜ਼ਾਰ ਰੁਪਏ ਦੀ ਕਮਾਈ ਕਰਨ ਵਾਲੇ ਮਜ਼ਦੂਰਾਂ ਨੂੰ ਹਰ ਮਹੀਨੇ 100 ਰੁਪਏ ਜਮ੍ਹਾ ਕਰਾਉਣੇ ਪੈਣਗੇ। 60 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ ਪ੍ਰਤੀ ਮਹੀਨਾ 3 ਹਜ਼ਾਰ ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਬਜਟ ਵਿੱਚ ਹਵਾਈ ਸੇਵਾਵਾਂ ਲਈ ਵੀ ਅਹਿਮ ਐਲਾਨ ਕੀਤਾ ਗਿਆ। ਗੋਇਲ ਮੁਤਾਬਕ ਦੇਸ਼ ਵਿੱਚ 100 ਤੋਂ ਵੱਧ ਹਵਾਈ ਅੱਡੇ ਬਣ ਚੁੱਕੇ ਹਨ। 5 ਸਾਲਾਂ ਵਿੱਚ ਹਵਾਈ ਯਾਤਰੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਹਾਈਵੇਅ ਦੇ ਵਿਕਾਸ ਵਿੱਚ ਭਾਰਤ ਦੁਨੀਆ ’ਚ ਸਭ ਤੋਂ ਅੱਗੇ ਹੈ। 27 ਕਿਲੋਮੀਟਰ ਹਾਈਵੇਅ ਰੋਜ਼ ਬਣ ਰਹੇ ਹਨ।

Source:AbpSanjha