Bollywood News: ਕੋਲਕਾਤਾ ਵਿੱਚ ਅਮਫਾਨ ਨੇ ਮਚਾਈ ਤਬਾਹੀ, ਬਾਲੀਵੁੱਡ ਸਿਤਾਰਿਆਂ ਨੇ ਲੋਕਾਂ ਦੀ ਸਲਾਮਤੀ ਲਈ ਮੰਗੀਆਂ ਦੁਆਵਾਂ

amphan-kolkata-bollywood-celebs-pray-for-people
Bollywood News: ਭਾਰਤ ‘ਚ ਅਮਫਾਨ ਤੂਫਾਨ ਦੇ ਚੱਲਦਿਆਂ ਤਬਾਹੀ ਜ਼ਾਰੀ ਹੈ। ਬੁੱਧਵਾਰ ਨੂੰ ਕੋਲਕਾਤਾ ‘ਚ ਇਸ ਮਹਾਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਤੁਸੀਂ ਕੋਲਕਾਤਾ ਦੀ ਨੇ ਤਬਾਹੀ ਦਾ ਮੰਜ਼ਰ ਦੇਖ ਸਕਦੇ ਹੋ। ਅਜਿਹੇ ‘ਚ ਦੇਸ਼ ਭਰ ਦੇ ਲੋਕ ਕੋਲਕਾਤਾ ‘ਚ ਹੋਈ ਤਬਾਹੀ ਨਾਲ ਨੁਕਸਾਨ ਨਾ ਹੋਣ ਅਤੇ ਲੋਕਾਂ ਦੀ ਜ਼ਿੰਦਗੀ ਲਈ ਪ੍ਰਾਥਨਾ ਕਰ ਰਹੇ ਹਨ। ਬਾਲੀਵੁੱਡ ਸਿਤਾਰਿਆਂ ਨੇ ਵੀ ਟਵਿਟਰ ‘ਤੇ ਚਿੰਤਾ ਜਤਾਈ ਹੈ।

ਸਿਤਾਰੇ ਜਿਵੇਂ ਕਰਨ ਜੌਹਰ, ਡਾਇਰੈਕਟਰ ਸ਼ੂਜੀਤ ਸਰਕਾਰ, ਰਣਵੀਰ ਸ਼ੌਰੀ ਅਤੇ ਮਿਮੀ ਚੱਕਰਵਰਤੀ ਨੇ ਟਵੀਟ ਕਰਕੇ ਕੋਲਕਾਤਾ ਲਈ ਦੁਆ ਕੀਤੀ ਅਤੇ ਲੋਕਾਂ ਦਾ ਹੌਂਸਲਾ ਵਧਾਇਆ। ਕਰਨ ਜੌਹਰ ਨੇ ਟਵੀਟ ਕਰਕੇ ਲਿਖਿਆ, ”ਕੀ ਇਹ ਸਾਲ ਹੋਰ ਖਰਾਬ ਹੋ ਸਕਦਾ ਹੈ। ਬੰਗਾਲ ਤੁਸੀਂ ਸੁਰੱਖਿਅਤ ਰਹੋ। ਅਸੀਂ ਸਾਰੇ ਤੁਹਾਡੀ ਸੁਰੱਖਿਆ ਲਈ ਦੁਆਵਾਂ ਮੰਗ ਰਹੇ ਹਾਂ।”

ਅਦਾਕਾਰਾ ਮਿਮੀ ਚੱਕਰਵਰਤੀ ਨੇ ਇਸ ਤੂਫਾਨ ਨੂੰ ਖੁਦ ਮਹਿਸੂਸ ਕੀਤਾ ਅਤੇ ਡਰੀ ਸੀ। ਉਸ ਨੇ ਆਪਣੇ ਘਰ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ”ਮੇਰੀ ਖਿੜਕੀ ਕਿਸੇ ਵੀ ਸਮੇਂ ਬਾਹਰ ਆ ਸਕਦੀ ਹੈ। ਮੈਂ ਕੁਝ ਅਜਿਹਾ ਦੇਖ ਰਹੀ ਹਾਂ, ਜੋ ਪਹਿਲਾਂ ਕਦੇ ਨਹੀਂ ਦੇਖਿਆ। ਇਹ ਕੀ ਬਕਵਾਸ ਸਾਲ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ