ਰੇਲਵੇ ਟਰੇਨਾਂ ਦੀ ਬੁਕਿੰਗ ਸ਼ੁਰੂ, IRCTC ਦੀ ਵੈਬਸਾਈਟ ਖੁੱਲ੍ਹਦਿਆਂ ਹੀ ਢਾਈ ਘੰਟਿਆਂ ਵਿੱਚ ਵਿੱਕ ਗਈਆਂ 4 ਲੱਖ ਟਿਕਟਾਂ

Railway Booking start Bumper Booking 4 lakh ticket sold

ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ 1 ਜੂਨ ਤੋਂ 200 ਯਾਤਰੀ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਵੀਰਵਾਰ ਯਾਨੀ ਅੱਜ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਇਕ ਘੰਟੇ ਦੇ ਅੰਦਰ ਹੀ 1.5 ਲੱਖ ਟਿਕਟਾਂ ਬੁਕ ਹੋ ਗਈਆਂ। ਦੱਸ ਦੇਈਏ ਕਿ ਏਸੀ ਸਪੈਸ਼ਲ ਅਤੇ ਸ਼ਰਮੀਕ ਸਪੈਸ਼ਲ ਟ੍ਰੇਨਾਂ ਤੋਂ ਇਲਾਵਾ ਰੇਲਵੇ ਨੇ 200 ਟ੍ਰੇਨਾਂ ਨੂੰ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਰੇਲ ਗੱਡੀਆਂ ਵਿਚ ਜਨਰਲ ਬੋਗੀਆਂ ਲਈ ਟਿਕਟਾਂ ਵੀ ਬੁੱਕ ਕੀਤੀਆਂ ਜਾ ਸਕਦੀਆਂ ਹਨ. ਬਿਨਾਂ ਕਨਫਰਮ ਟਿਕਟ ਦੇ ਇਨ੍ਹਾਂ ਰੇਲ ਗੱਡੀਆਂ ਵਿਚ ਯਾਤਰਾ ਦੀ ਆਗਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ : CORONA IN INDIA: ਦੇਸ਼ ਭਰ ਵਿੱਚ CORONA ਦਾ ਕਹਿਰ ਜਾਰੀ, ਹੁਣ ਤੱਕ 1,12,359 ਲੋਕ CORONA ਇਨਫੈਕਟਡ

ਨਿਊਜ਼ ਏਜੰਸੀ ANI ਦੇ ਅਨੁਸਾਰ ਰੇਲਵੇ ਨੇ 1 ਜੂਨ ਤੋਂ ਚੱਲਣ ਵਾਲੀਆਂ 200 ਟ੍ਰੇਨਾਂ ਲਈ 21 ਮਈ ਯਾਨੀ ਵੀਰਵਾਰ ਸਵੇਰੇ ਵੈਬਸਾਈਟ ਤੇ ਬੁਕਿੰਗ ਸ਼ੁਰੂ ਕੀਤੀ ਅਤੇ ਦੇਖਦੇ ਹੀ ਦੇਖਦੇ ਤਕਰੀਬਨ 1.5 ਲੱਖ ਟਿਕਟਾਂ ਬੁੱਕ ਹੋ ਗਈਆਂ। ਰੇਲਵੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਯਾਤਰੀਆਂ ਨੇ 1 ਜੂਨ ਤੋਂ ਚੱਲਣ ਵਾਲੀਆਂ 73 ਰੇਲ ਗੱਡੀਆਂ ਲਈ 1,49,025 ਟਿਕਟਾਂ ਸਿਰਫ ਇੱਕ ਘੰਟੇ ਵਿੱਚ ਬੁੱਕ ਕਰਵਾਈਆਂ। ਇਸ ਦੇ ਤਹਿਤ 2,90,510 ਲੋਕਾਂ ਲਈ ਟਿਕਟਾਂ ਬੁੱਕ ਕੀਤੀਆਂ ਗਈਆਂ।

ਪਿਯੂਸ਼ ਗੋਇਲ ਨੇ ਦੱਸਿਆ ਕਿ 1 ਜੂਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਲਈ ਸਿਰਫ ਢਾਈ ਘੰਟਿਆਂ ਵਿੱਚ ਦੂਜੀ ਸ਼੍ਰੇਣੀ ਦੀ ਯਾਤਰੀ ਰੇਲਗੱਡੀ ਲਈ 4 ਲੱਖ ਤੋਂ ਵੱਧ ਟਿਕਟਾਂ ਬੁੱਕ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਟਿਕਟਾਂ ਦੀ ਬੁਕਿੰਗ ਨੂੰ ਵੇਖਦਿਆਂ ਲੱਗਦਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ। ਨਾਲ ਹੀ ਬਹੁਤ ਸਾਰੇ ਲੋਕ ਕੰਮ ਤੇ ਵਾਪਸ ਆਉਣਾ ਚਾਹੁੰਦੇ ਹਨ।

ਪਿਯੂਸ਼ ਗੋਇਲ ਨੇ ਕਿਹਾ ਕਿ ਰੇਲਵੇ ਆਉਣ ਵਾਲੇ ਦਿਨਾਂ ਵਿਚ ਰੇਲ ਗੱਡੀਆਂ ਦੀ ਗਿਣਤੀ ਵਿਚ ਵਾਧਾ ਕਰੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਰੇਲਵੇ ਦੀ ਵੈੱਬਸਾਈਟ ਅਤੇ ਐਪ ਤੋਂ ਇਲਾਵਾ 1.7 ਲੱਖ ਸੇਵਾ ਕੇਂਦਰਾਂ ਤੋਂ ਵੀ ਇਨ੍ਹਾਂ 200 ਟ੍ਰੇਨਾਂ ਲਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ