Corona Updates: ਮਿਆਂਮਾਰ ਦੇ ਚਮਗਾਦੜਾਂ ਦੇ ਅੰਦਰ ਮਿਲੇ 6 ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ

six-types-of-corona-virus-found-in-bats-in-myanmar

Corona Updates: COVID-19 ਮਹਾਮਾਰੀ ਨੇ ਦੁਨੀਆਭਰ ‘ਚ ਹੁਣ ਤਕ 1 ਲੱਖ 25 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਮੰਨਿਆ ਜਾਂਦਾ ਹੈ ਕਿ ਵਾਇਰਸ ਚਮਗਾਦੜਾਂ ਤੋਂ ਪੈਦਾ ਹੋਇਆ ਹੋ ਸਕਦਾ ਹੈ। ਇਹ ਦਾਅਵਾ ਦਸੰਬਰ ‘ਚ Coronavirus ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਕੀਤਾ ਜਾ ਰਿਹਾ ਹੈ। ਹੁਣ ਇਕ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ। ਵਿਗਿਆਨੀਆਂ ਨੇ ਮਿਆਂਮਾਰ ਦੇ ਚਮਗਾਦੜਾਂ ਨਾਲ 6 ਨਵੀਂ ਤਰ੍ਹਾਂ ਦੀ Coronavirus ਦੀ ਖੋਜ ਕੀਤੀ ਹੈ।

six-types-of-corona-virus-found-in-bats-in-myanmar

ਇਸ ਸਟੱਡੀ ਨੂੰ ਲਿਖਣ ਵਾਲੇ ਵਿਗਿਆਨੀਆਂ ਮੁਤਾਬਕ ਵਾਇਰਸ ਦੀ ਖੋਜ 2016 ਤੋਂ 2018 ਵਿਚਾਲੇ ਕੀਤੀ ਗਈ ਸੀ ਪਰ ਉਨ੍ਹਾਂ ਦਾ ਮੌਜੂਦਾ Coronavirus , ਸਾਰਸ ਅਤੇ ਮਰਸ ਨਾਲ ਕੋਈ ਸਬੰਧ ਨਹੀਂ ਮੰਨਿਆ ਜਾ ਰਿਹਾ ਹੈ। ਇਹ ਸਾਰੇ ਵਾਇਰਸ ਜਾਨਵਰਾਂ ਤੋਂ ਇਨਸਾਨਾਂ ‘ਚ ਫੈਲੇ ਹਨ। ਖੋਜਕਾਰਾਂ ਨੇ 11 ਪ੍ਰਜਾਤੀਆਂ ਦੇ 464 ਵੱਖ-ਵੱਖ ਤਰ੍ਹਾਂ ਦੇ ਚਮਗਾਦੜਾਂ ਤੋਂ ਸੈਂਪਲ ਇਕੱਠੇ ਕੀਤੇ। ਨਵੇਂ ਵਾਇਰਸ ਤਿੰਨ ਪ੍ਰਜਾਤੀਆਂ ‘ਚ ਪੈਦਾ ਹੋਏ ਸਨ। ਲਾਈਵ ਸਾਇੰਸ ਮੁਤਾਬਕ 6 ਵਾਇਰਸ ਨੂੰ ਇਹ ਨਾਂ ਦਿੱਤੇ ਗਏ ਹਨ-ਪ੍ਰੀਡਿਕਟ-ਕੋਵ90, ਪ੍ਰੀਡਿਕਟ-ਕੋਵ-47 ਅਤੇ ਪ੍ਰੀਡਿਕਟ-ਕੋਵ-82, ਪ੍ਰੀਡਿਕਟ-ਕੋਵ-92,93 ਅਤੇ 96 ਨਾਂ ਦਿੱਤੇ ਗਏ ਹਨ।

six-types-of-corona-virus-found-in-bats-in-myanmar

ਬਿਆਨ ‘ਚ ਕਿਹਾ ਗਿਆ ਹੈ ਕਿ ਹਜ਼ਾਰਾਂ Coronavirus ਦਾ ਪਤਾ ਲਗਾਇਆ ਜਾਣਾ ਅਜੇ ਬਾਕੀ ਹੈ ਜੋ ਕਿ ਚਮਗਾਦੜਾਂ ‘ਚ ਮੌਜੂਦ ਹੈ। ਸਟੱਡੀ ਦੇ ਕੋ-ਰਾਈਟਰ ਸੁਜਾਨ ਮੁਰੇ ਨੇ ਕਿਹਾ ਕਿ ਕਈ ਕੋਰੋਨਾ ਵਾਇਰਸ ਲੋਕਾਂ ਲਈ ਖਤਰਾ ਪੈਦਾ ਸਕਦੇ ਹਨ। ਜੇਕਰ ਅਸੀਂ ਜਾਨਵਰਾਂ ‘ਚ ਉਨ੍ਹਾਂ ਦੀ ਜਲਦੀ ਤੋਂ ਜਲਦੀ ਪਛਾਣ ਕਰ ਲਈ ਤਾਂ ਸਾਡੇ ਕੋਲ ਸੰਭਾਵਿਤ ਖਤਰੇ ਦੀ ਜਾਂਚ ਲਈ ਅਨਮੋਲ ਮੌਕੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ