Corona in Pathankot: ਪਠਾਨਕੋਟ ਦੇ ਲੋਕਾਂ ਲਈ ਰਾਹਤ ਦੀ ਖ਼ਬਰ, 25 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

25-people-medical-report-negative-in-pathankot

Corona in Pathankot: ਸੁਜਾਨਪੁਰ ਤੋਂ ਬਾਅਦ ਪਠਾਨਕੋਟ ਅਤੇ ਕੁਝ ਹੋਰ ਇਲਾਕਿਆਂ ’ਚ ਮਿਲਾ ਕੇ ਪਿਛਲੇ ਦਿਨੀਂ ਹੀ Corona ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22 ਹੋ ਗਈ ਸੀ। ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ Corona ਪਾਜ਼ੇਟਿਵ ਆਈ ਹੈ, ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਦੇ ਵੀ ਸੈਂਪਲ ਲਏ ਗਏ ਸਨ, ਉਨ੍ਹਾਂ ’ਚੋਂ 14 ਅਪ੍ਰੈਲ ਨੂੰ ਕਰੀਬ 25 ਲੋਕਾਂ ਦੀ ਮੈਡੀਕਲ ਰਿਪੋਰਟ ਪ੍ਰਾਪਤ ਹੋਈ ਅਤੇ 25 ਲੋਕਾਂ ਦੀ ਰਿਪੋਰਟ Corona ਨੈਗੇਟਿਵ ਪਾਈ ਗਈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਇਹ ਵੀ ਪੜ੍ਹੋ: Corona in Pathankot: Corona ਦਾ ਪਠਾਨਕੋਟ ਵਿੱਚ ਕਹਿਰ, ਮਰੀਜ਼ਾਂ ਦੀ ਗਿਣਤੀ 20 ਤੋਂ ਪਾਰ

ਉਨ੍ਹਾਂ ਦੱਸਿਆ ਕਿ 14 ਅਪ੍ਰੈਲ ਦੀਆਂ ਰਿਪੋਰਟਾਂ ’ਚ 16 ਲੋਕ ਯਸ਼ਪਾਲ ਨਾਲ ਸਬੰਧਤ ਸਨ, 3 ਰਾਜ ਕੁਮਾਰ ਦੇ ਸੰਪਰਕ ’ਚ, 1 ਸੁਰੇਸ਼, 1 ਰਿਸ਼ਬ, 1 ਗਣੇਸ਼ ਕੁਮਾਰ, 1 ਕਮਲੇਸ਼ ਕੁਮਾਰੀ ਦੇ ਸੰਪਰਕ ’ਚ ਸੀ। ਇਨ੍ਹਾਂ 23 ਲੋਕਾਂ ਦੀ Corona ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 2 ਮਰੀਜ਼ ਸਿਵਲ ਹਸਪਤਾਲ ’ਚ ਖਾਂਸੀ ਆਦਿ ਹੋਣ ’ਤੇ ਪਹੁੰਚੇ, ਉਨ੍ਹਾਂ ਦਾ ਵੀ Corona ਟੈਸਟ ਨੈਗੇਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪਠਾਨਕੋਟ ’ਚ ਹੁਣ ਤੱਕ ਕੁਲ 228 ਲੋਕਾਂ ਦੇ ਸੈਂਪਲ Corona ਟੈਸਟਿੰਗ ਲਈ ਲਏ ਗਏ ਸਨ, ਜਿਨ੍ਹਾਂ ’ਚੋਂ 160 ਦੇ ਨੈਗੇਟਿਵ, 22 ਪਾਜ਼ੇਟਿਵ, 45 ਟੈਸਟਾਂ ਦੀ ਰਿਪੋਰਟ ਬਾਕੀ ਹੈ ਅਤੇ ਇਕ ਟੈਸਟ ਨੂੰ ਦੁਬਾਰਾ ਭੇਜਿਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ