Captain Amarinder Singh: ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਪੈਕੇਜ਼ ਤੇ ਕੈਪਟਨ ਨੇ ਚੁੱਕੇ ਸਵਾਲ

questions-raised-by-the-captain-on-the-central-government

Captain Amarinder Singh: ਮੋਦੀ ਸਰਕਾਰ ਵੱਲੋਂ Corona ਸੰਕਟ ਦੌਰਾਨ ਐਲਾਨੇ ਵਿੱਤੀ ਪੈਕੇਜ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਇਸ ਨੂੰ ਨਿਰਾਸ਼ਜਨਕ ਕਰਾਰ ਦਿੰਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨੇ ਗਏ ਪੈਕੇਜ ‘ਚ ਕਰੋੜਾਂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ।

ਇਹ ਵੀ ਪੜ੍ਹੋ: Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, 6 ਨਵੇਂ ਮਰੀਜ਼ ਆਏ ਸਾਹਮਣੇ

ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਐਲਾਨ ‘ਚ ਐਮਐਸਐਮਈ, ਐਨਬੀਐਫਸੀ ਤੇ ਹਾਊਸਿੰਗ ਸੈਕਟਰ ਲਈ ਐਲਾਨ ਕੀਤੇ ਪਰ ਮੁਸ਼ਕਲ ਦੌਰ ‘ਚੋਂ ਗੁਜ਼ਰ ਰਹੇ ਲੱਖਾਂ ਮਜ਼ਦੂਰਾਂ ਲਈ ਵਿੱਤੀ ਸਹਾਇਤਾ ਦਾ ਜ਼ਿਕਰ ਤਕ ਨਹੀਂ ਕੀਤਾ। ਵਿੱਤੀ ਪੈਕੇਜ ਦੇ ਐਲਾਨ ਨੂੰ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ‘ਜਾਨ ਦੇ ਨਾਲ ਜਹਾਨ ਹੈ’ ਦੇ ਸੰਦੇਸ਼ ਤੋਂ ਪਰ੍ਹਾਂ ਦੱਸਦਿਆਂ ਕਿਹਾ ਕਿ ਵਿੱਤ ਮੰਤਰੀ ਦੇ ਐਲਾਨਾਂ ‘ਚ ਤਾਂ ਕੇਂਦਰ ਦਾ ਲੋਕਾਂ ਦੀ ਜਾਨ ਬਚਾਉਣ ਦਾ ਇਰਾਦਾ ਨਜ਼ਰ ਨਹੀਂ ਆਉਂਦਾ।

ਕੈਪਟਨ ਨੇ ਕਿਹਾ ਕਿ ਐਮਐਸਐਮਈ ਤੇ ਹਾਊਸਿੰਗ ਖੇਤਰ ਨੂੰ ਪਹਿਲਾਂ ਆਪਣੀ ਹੋਂਦ ਬਚਾਉਣੀ ਹੈ ਤਾਂ ਇਸ ਦੇ ਮੁੜ ਸੁਰਜੀਤ ਬਾਰੇ ਸੋਚਿਆ ਜਾ ਸਕਦਾ ਹੈ। ਦਰਅਸਲ ਵੱਡੀ ਗਿਣਤੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ ਜਿਸ ਦੇ ਚੱਲਦਿਆਂ ਐਮਐਸਐਮਈ ਖੇਤਰ ਸਾਹਮਣੇ ਵੱਡੀ ਚੁਣੌਤੀ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ