India Goverment: ਅੱਜ ਖੇਤੀਬਾੜੀ ਸੈਕਟਰ ਦੇ ਲਈ ਨਿਰਮਲਾ ਸੀਤਾਰਮਨ ਕਰ ਸਕਦੇ ਨੇ ਵੱਡਾ ਐਲਾਨ

nirmla-sitaraman-will-announce-package-for-agriculture
India Goverment: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਇੱਕ ਵਾਰ ਫਿਰ ਤੋਂ 20 ਲੱਖ ਕਰੋੜ ਦੇ ਵਿੱਤੀ ਪੈਕੇਜ ਨਾਲ ਜੁੜੇ ਵੇਰਵੇ ਦੱਸੇਗੀ। ਮੰਨਿਆ ਜਾ ਰਿਹਾ ਹੈ ਕਿ ਸੀਤਾਰਮਨ ਖੇਤੀਬਾੜੀ ਤੇ ਉਸ ਨਾਲ ਜੁੜੀਆਂ ਗਤੀਵਿਧੀਆਂ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਸਪਲਾਈ ਚੇਨ ਨੂੰ ਦਰੁਸਤ ਕਰਨ ਲਈ ਮੋਦੀ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੇ ਜਾਣ ਦੀ ਉਮੀਦ ਹੈ।

ਮੋਦੀ ਨੇ ਮੰਗਲਵਾਰ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ 20 ਲੱਖ ਕਰੋੜ ਰੁਪਏ ਦਾ ਪੈਕੇਜ ਐਲਾਨਿਆ ਸੀ। ਇਸ ਦੀ ਪਹਿਲੀ ਕਿਸ਼ਤ ਦਾ ਬਿਓਰਾ ਵਿੱਤ ਮੰਤਰੀ ਨੇ ਬੁੱਧਵਾਰ ਦਿੱਤਾ ਸੀ ਤੇ ਅੱਜ ਉਹ ਦੂਜੀ ਕਿਸ਼ਤ ਦਾ ਬਿਓਰਾ ਦੇਣਗੇ। ਉਧਰ, ਵਿਰੋਧੀ ਧਿਰਾਂ ਇਸ ਪੈਕੇਜ ‘ਤੇ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀਆਂ ਹਨ। ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਕੇਂਦਰ ਦੇ ਕੋਵਿਡ-19 ਆਰਥਿਕ ਰਾਹਤ ਪੈਕੇਜ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਸ ’ਚ ਲੱਖਾਂ ਗਰੀਬਾਂ ਤੇ ਭੁੱਖੇ-ਭਾਣੇ ਪਰਵਾਸੀ ਕਾਮਿਆਂ ਲਈ ਕੁਝ ਵੀ ਨਹੀਂ ਹੈ ਜੋ ਪੈਦਲ ਆਪਣੇ ਜੱਦੀ ਘਰਾਂ ਨੂੰ ਜਾਣ ਲਈ ਮਜਬੂਰ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ