Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, 6 ਨਵੇਂ ਮਰੀਜ਼ ਆਏ ਸਾਹਮਣੇ

coronavirus-outbreak-in-chandigarh-daily-updates

Corona in Chandigarh: ਅੱਜ Coronavirus ਦੇ ਛੇ ਤਾਜ਼ਾ ਮਾਮਲੇ ਚੰਡੀਗੜ੍ਹ ‘ਚ ਦਰਜ ਹੋਏ ਹਨ। ਇਸ ਨਾਲ COVID-19 ਦੇ ਮਰੀਜ਼ਾਂ ਦੀ ਸ਼ਹਿਰ ‘ਚ ਕੁੱਲ ਗਿਣਤੀ 187 ਹੋ ਗਈ ਹੈ। ਇਹ ਛੇ ਮਾਮਲਿਆਂ ‘ਚ ਇੱਕ ਮਹਿਲਾ ਕਾਂਨਸਟੇਬਲ ਅਤੇ ਜੀਐਮਸੀਐਚ-16 ਹਸਪਤਾਲ ਦਾ ਇੱਕ ਡਾਕਟਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਾਪੂ ਧਾਮ ਕੋਲੋਨੀ ਤੋਂ ਇੱਕ ਸਾਢੇ ਤਿੰਨ ਸਾਲਾ ਬੱਚੀ ਉਸਦੇ ਮਾਂ ਅਤੇ ਇੱਕ ਹੋਰ ਮਹਿਲਾ ਵੀ ਕੋਰੋਨਾ ਨਾਲ ਸੰਕਰਮਿਤ ਪਾਈਆਂ ਗਈਆਂ ਹਨ। ਇੱਕ 44 ਸਾਲਾ ਵਿਅਕਤੀ ਵੀ Coronavirus ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ। ਇਸ ਵਕਤ ਚੰਡੀਗੜ੍ਹ ‘ਚ 156 ਕੇਸ ਐਕਟਿਵ ਹਨ। ਇਸ ਦੇ ਨਾਲ ਹੀ 28 ਮਰੀਜ਼ ਸਿਹਤਯਾਬ ਹੋ ਕਿ ਘਰ ਜਾ ਚੁੱਕੇ ਹਨ। ਚੰਡੀਗੜ੍ਹ ‘ਚ ਹੁਣ ਤਕ ਕੁੱਲ ਤਿੰਨ ਮੌਤਾਂ Coronavirus ਨਾਲ ਦਰਜ ਹੋਈਆਂ ਹਨ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ