Punjab News: ਪੰਜਾਬ ਦੇ ਲੋਕਾਂ ਲਈ ਮਾੜੀ ਖ਼ਬਰ, ਪੈਟਰੋਲ ਤੇ ਡੀਜ਼ਲ ਹੋਇਆ 2 ਰੁਪਏ ਮਹਿੰਗਾ

petrol-and-diesel-cost-rs-2-more-in-punjab
Punjab News: ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਧਾ ਦਿੱਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲਿਟਰ ਤੱਕ ਵਧ ਗਈਆਂ ਹਨ। ਕੀਮਤਾਂ ਵਿਚ ਵਾਧੇ ਦਾ ਫੈਸਲਾ 5 ਮਈ ਦੇਰ ਰਾਤ ਤੋਂ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਪੈਟਰੋਲ ‘ਤੇ 20.1 ਫੀਸਦੀ ਅਤੇ ਡੀਜ਼ਲ ‘ਤੇ 11.8 ਫੀਸਦੀ ਟੈਕਸ ਲੱਗਦਾ ਹੈ, ਜਿਸ ਨੂੰ ਵਧਾ ਕੇ ਲਗਭਗ 23.30 ਫੀਸਦੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ Corona ਦਾ ਬਲਾਸਟ, 232 ਪੋਜ਼ੀਟਿਵ ਮਰੀਜ਼ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 1460 ਤੋਂ ਪਾਰ

ਪੈਟਰੋਲ ਦੀਆਂ ਕੀਮਤਾਂ ਦਾ ਤੈਅ ਡੀਲਰ ਨੂੰ ਰਿਫਾਇਨਰੀ ਤੋਂ ਮਿਲਣ ਵਾਲੇ ਪੈਟਰੋਲ ਅਤੇ ਡੀਜ਼ਲ ਉਪਰ ਐਕਸਾਈਜ਼ ਡਿਊਟੀ ਅਤੇ ਡੀਲਰ ਦੀ ਕਮਿਸ਼ਨ ਮਿਲਾ ਕੇ ਹੁੰਦੀ ਹੈ ਅਤੇ ਇਸ ਰਾਸ਼ੀ ‘ਤੇ ਸੂਬਾ ਸਰਕਾਰ ਵੈਟ ਲਗਾਉਂਦੀ ਹੈ। ਪੰਜਾਬ ਵਿਚ ਇਸੇ ਵੈਟ ਦੀਆਂ ਦਰਾਂ ਵਿਚ ਵਾਧਾ ਕੀਤਾ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।