ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਣ ਲਈ ਹਰਿਆਣਾ ਸਰਕਾਰ ਲਾ ਰਹੀ ਹੈ ਪੂਰਾ ਜ਼ੋਰ

Ram Rhim

ਹਰਿਆਣਾ ਵਿੱਚ ਚੜ੍ਹਦੇ ਸਾਲ ਹੀ ਵਿਧਾਨ ਸਭਾ ਚੋਣਾਂ ਸ਼ੁਰੂ ਹੋ ਜਾਣਗੀਆਂ। ਹਰਿਆਣਾ ਵਿੱਚ ਭਾਜਪਾ ਸਰਕਾਰ ਰਾਮ ਰਹੀਮ ਨੂੰ ਪੈਰੋਲ ਅਰਜ਼ੀ ਤੇ ਜੇਲ੍ਹ ਤੋਂ ਬਾਹਰ ਲਿਆਉਣ ਲਈ ਪੂਰੇ ਯਤਨ ਕਰ ਰਹੀ ਹੈ। ਇੱਕ ਪਾਸੇ ਸਿਰਸਾ ਜੇਲ੍ਹ ਪ੍ਰਸ਼ਾਸਨ ਰਾਮ ਰਹੀਮ ਦੀ ਪੈਰੋਲ ਅਰਜ਼ੀ ਤੇ ਪੂਰੀ ਕਾਰਵਾਈ ਕਰ ਰਿਹਾ ਹੈ ਅਤੇ ਦੂਜੇ ਪਾਸੇ ਹਰਿਆਣਾ ਸਰਕਾਰ ਦੇ ਮੰਤਰੀ ਡੇਰਾ ਮੁਖੀ ਰਾਮ ਰਹੀਮ ਨੂੰ ਬਾਹਰ ਕੱਢਣ ਲਈ ਪੂਰਾ ਜ਼ੋਰ ਲਾ ਰਹੇ ਹਨ।

Anil Vij

ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਹਰ ਇੱਕ ਕੈਦੀ ਨੂੰ ਪੈਰੋਲ ਦਾ ਅਧਿਕਾਰ ਹੈ। ਜੇਕਰ ਰਾਮ ਰਹੀਮ ਦੀ ਪੈਰੋਲ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਦੂਜੇ ਪਾਸੇ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਰਾਮ ਰਹੀਮ ਦੀ ਪੈਰੋਲ ਬਾਰੇ ਪੂਰੀ ਜ਼ਿੰਮੇਵਾਰੀ ਆਪਣੇ ਅਫ਼ਸਰਾਂ ‘ਤੇ ਸੁੱਟ ਦਿੱਤੀ ਹੈ। ਇੰਨਾ ਹੀ ਨਹੀਂ ਜਦੋਂ ਪੱਤਰਕਾਰਾਂ ਵਲੋਂ ਵਾਰ-ਵਾਰ ਰਾਮ ਰਹੀਮ ਦੇ ਕੀਤੇ ਸੰਗੀਨ ਜੁਰਮਾਂ ਬਾਰੇ ਮੰਤਰੀ ਅਨਿਲ ਵਿਜ ਨੂੰ ਸਵਾਲ ਕੀਤੇ ਜਾ ਰਹੇ ਸਨ ਤਾਂ ਮੰਤਰੀ ਅਨਿਲ ਵਿਜ ਨੇ ਉਲਟਾ ਉਹਨਾਂ ਪੱਤਰਕਾਰਾਂ ਨੂੰ ਹੀ ਸਵਾਲ ਕੀਤਾ। ਉਹਨਾਂ ਕਿਹਾ ਕਿ ਤੁਸੀਂ ਦੱਸੋ ਕਿਹੜੇ ਕਾਨੂੰਨ ਤਹਿਤ ਉਹ (ਰਾਮ ਰਹੀਮ) ਪੈਰੋਲ ਨਹੀਂ ਮੰਗ ਸਕਦੇ।

Ram Rhim

ਇਸ ਦੇ ਉਲਟ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਨੇ ਆਪਣੇ ਪਿਤਾ ਦੇ ਕਾਤਲ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਰਾਮ ਰਹੀਮ ਹਿੰਸਾ ਕਰਵਾ ਸਕਦਾ ਹੈ।ਰਾਮ ਰਹੀਮ ਇਸ ਸਮੇਂ ਦੋ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ 10-10 ਸਾਲ ਦੀ ਵੱਖਰੀ-ਵੱਖਰੀ ਕੈਦ ਕੱਟ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਪੱਤਰਕਾਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਤਾ-ਉਮਰ ਕੈਦ ਵੀ ਭੁਗਤਣੀ ਹੈ।

ਰੋਹਤਕ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਤਰਾਂ ਸਰਕਾਰੀ ਤੰਤਰ ਰਾਮ ਰਹੀਮ ਦੀ ਪੈਰੋਲ ਲਈ ਜੁਟਿਆ ਹੋਇਆ ਹੈ ਉਸ ਤੋਂ ਲੱਗਦਾ ਹੈ ਕਿ ਰਾਮ ਰਹੀਮ ਜਲਦੀ ਹੀ ਜੇਲ੍ਹ ਵਿੱਚੋਂ ਬਾਹਰ ਆ ਸਕਦਾ ਹੈ। ਰੋਹਤਕ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਇੰਨੀ ਅਪਰਾਧਿਕ ਸੂਚੀ ਵਾਲਾ ਵਿਅਕਤੀ ਹਰਿਆਣਾ ਸਰਕਾਰ ਨੂੰ ਚੰਗੇ ਚਰਿੱਤਰ ਵਾਲਾ ਜਾਪਦਾ ਹੈ।