ਕੈਪਟਨ ਅਤੇ ਸਿੱਧੂ ਵਿਚਕਾਰ ਵਿਰੋਧੀ ਜੰਗ ਕਾਂਗਰਸ ਲਈ ਖਤਰਾ

Captain vs Sidhu

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਸਮਾਂ ਪਹਿਲਾ ਵਿਭਾਗਾਂ ਵਿੱਚ ਫੇਰ -ਬਦਲ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਦਿੰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਵਾਪਿਸ ਲੈ ਕੇ ਬਿਜਲੀ ਵਿਭਾਗ ਦੇ ਦਿੱਤਾ। ਦੇਖਣ ਵਿੱਚ ਇਹ ਕੰਮ ਸਰਲ ਲਗਦਾ ਸੀ ਪਰ ਜੋ ਨਤੀਜੇ ਨਿਕਲ ਕੇ ਸਾਹਮਣੇ ਆ ਰਹੇ ਨੇ ਉਹ ਕਾਂਗਰਸ ਪਾਰਟੀ ਲਈ ਖਤਰਾ ਹਨ। ਕਾਂਗਰਸ ਪਾਰਟੀ ਦੇ ਵੱਡੇ ਲੀਡਰ ਰਾਹੁਲ ਗਾਂਧੀ ਅਤੇ ਅਹਿਮਦ ਪਟੇਲ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਵੀ ਇਹ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ।

ਪਿਛਲੇ ਕੁੱਝ ਸਮੇਂ ਤੋਂ ਪਾਰਟੀ ਆਪਸ ਵਿੱਚ ਹੀ ਲੜ ਰਹੀ ਹੈ। ਜੇਕਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਕਾਰਨ ਕਾਂਗਰਸ ਪਾਰਟੀ ਦਾ ਪਤਨ ਹੁੰਦਾ ਹੈ ਤਾਂ ਵਿਰੋਧੀ ਧਿਰ ਇਸਦਾ ਫਾਇਦਾ ਉਠਾਉਣ ਵਿਚ ਕਾਮਯਾਬ ਜਰੂਰ ਹੋਵੇਗੀ। ਦੋਨੇਂ ਨੇਤਾ ਇੱਕ ਦੂਜੇ ਉੱਪਰ ਨਿਸ਼ਾਨਾ ਸਾਧਦੇ ਹਾਰ ਨਹੀਂ ਮੰਨ ਰਹੇ। ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੇ ਜਨਮ ਦਿਨ ਵਾਲੇ ਦਿਨ ਆਪਣੇ ਬਿਆਨ ਦੇ ਦਿੱਤੇ ਸੀ ਕਿ ਉਹ ਆਪਣੀ ਰਾਜਨੀਤੀ ਪੰਜਾਬ ਤੋਂ ਬਾਹਰ ਨਹੀਂ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲ ਦਿੱਤਾ ਪਰ ਉਸ ਨੂੰ ਸਿੱਧੂ ਦੁਆਰਾ ਹਾਲੇ ਤਕ ਕਬੂਲਿਆ ਨਹੀਂ ਗਿਆ। ਇਸ ਦੇ ਬਾਵਜੂਦ ਵੀ ਕੈਪਟਨ ਸਿੱਧੂ ਨੂੰ ਕੈਬਿਨਟ ਵਿੱਚੋਂ ਕੱਢ ਨਹੀਂ ਪਾ ਰਹੇ। ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ , ਪ੍ਰਿਅੰਕਾ ਗਾਂਧੀ ਅਤੇ ਅਹਿਮਦ ਪਟੇਲ ਨਾਲ ਇੱਕ ਤਰਾਂ ਦੇ ਪਰਿਵਾਰਕ ਸੰਬੰਧ ਬਣਾ ਲਏ ਹਨ। ਇਸ ਲਈ ਨਵਜੋਤ ਸਿੰਘ ਸਿੱਧੂ ਲਈ ਕਾਂਗਰਸ ਪਾਰਟੀ ਛੱਡਣਾ ਇਕ ਬਹੁਤ ਹੀ ਵੱਡਾ ਫੈਸਲਾ ਹੋ ਸਕਦਾ।