ਕੋਵੈਕਸਿਨ ਭਾਰਤ ਵਿੱਚ ਪ੍ਰਭਾਵਸ਼ਾਲੀ ਪਾਇਆ ਗਿਆ, ਕੋਵੈਕਸਿਨ ਕੋਰੋਨਾ ਵਾਇਰਸ ਦੇ 617 ਵੇਰੀਐਂਟ ਨਾਲ ਲੜਦਾ ਹੈ – ਡਾ ਫੈਸੀ

Covaxin-found-to--be-effective-in--india

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਤਬਾਹੀ ਦੇ ਵਿਚਕਾਰ ਦੇਸੀ ਕੋਵੈਕਸੀਨ ਬਾਰੇ ਇਕ ਚੰਗੀ ਖ਼ਬਰ ਮਿਲੀ ਹੈ। ਇਹ ਸਵਾਲ ਉਦੋਂ ਉੱਠਿਆ ਜਦੋਂ ਦੇਸ਼ ਵਿੱਚ ਕੋਰੋਨਾ ਦੇ ਖ਼ਿਲਾਫ਼ ਯੁੱਧ ਵਿਚ ਹਥਿਆਰ ਵਜੋਂਸਵਦੇਸ਼ੀ ਕੋਵਿਸ਼ਿਲਡ ਅਤੇ ਕੋਵੈਕਸੀਨ ਨੂੰ ਐਮਰਜੈਂਸੀ ਪ੍ਰਵਾਨਗੀ ਦਿੱਤੀ ਗਈ ਸੀ ਪਰ ਹੁਣ ਅਮਰੀਕਾ ਨੇ ਵੀ ਭਾਰਤ ਸਵਦੇਸ਼ੀ ਵੈਕਸੀਨ ਨੂੰ ਕੋਵੈਕਸੀਨ ਦਾ ਲੋਹਾ ਮੰਨਿਆ ਹੈ।

ਦੁਨੀਆ ਦੇ ਮਸ਼ਹੂਰ ਮਹਾਮਾਰੀ ਮਾਹਿਰ ਡਾ. ਐਂਥਨੀ ਫਾਓਚੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ 617 ਵੇਰੀਐਂਟ ਨਾਲ ਲੜਣ ਵਿਚ ਕੋਵੈਕਸੀਨ ਕਾਮਯਾਬ ਰਹੀ ਹੈ। ਡਾ. ਐਂਥਨੀ ਨੇ ਕਿਹਾ ਕਿ ਇਕ ਵਾਰ ਫਿਰ ਭਾਰਤ ਵਿਚ ਮਹਾਂਮਾਰੀ ਬੇਕਾਬੂ ਹੋ ਗਈ ਹੈ। ਭਾਰਤ ਵਿਚ ਕੋਵੈਕਸੀਨ ਲਗਵਾਉਣ ਵਾਲੇ ਲੋਕਾਂ ਦੇ ਅੰਕੜਿਆਂ ਤੋਂ ਇਸ ਦੇ ਅਸਰ ਬਾਰੇ ਪਤਾ ਲੱਗਿਆ ਹੈ।

ਅਧਿਐਨ ਦੇ ਅਧਾਰ ‘ਤੇ ਆਈਸੀਐਮਆਰ ਨੇ ਦੱਸਿਆ ਕਿ ਇਹ ਟੀਕਾ ਬ੍ਰਾਜ਼ੀਲ ਦੇ ਰੂਪ, ਯੂਕੇ ਰੂਪ ਅਤੇ ਦੱਖਣੀ ਅਫਰੀਕਾ ਦੇ ਰੂਪਾਂ ‘ਤੇ ਵੀ ਪ੍ਰਭਾਵਸ਼ਾਲੀ ਹੈ ਅਤੇ ਉਨ੍ਹਾਂ ਦੇ ਵਿਰੁੱਧ ਸੁਰੱਖਿਆ ਪ੍ਰਦਾਨ ਕਰਦੀ ਹੈ।

ਡਾ. ਫਾਓਚੀ ਨੇ ਭਾਰਤ ਵਿਚ ਕੋਰੋਨਾ ਲਾਗ ਦੇ ਗ੍ਰਾਫ ਨੂੰ ਵੱਧਦੇ ਦੇਖ ਦੁੱਖ ਜਤਾਉਂਦੇ ਹੋਏ ਆਖਿਆ ਕਿ ਭਾਰਤ ਵਿਚ ਕੋਰੋਨਾ ਲਾਗ ਦਾ ਗ੍ਰਾਫ ਦੱਸਦਾ ਹੈ ਕਿ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਦੁਨੀਆ ਇਕਜੁੱਟ ਨਹੀਂ ਹੈ। ਦੇਸ਼ ਵਿਚ ਚੱਲ ਰਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈਇਨ੍ਹਾਂ ਰੂਪਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦਰਅਸਲ ਦੇਸ਼ ਦੇ 10 ਰਾਜਾਂ ਨੇ ਖੁਲਾਸਾ ਕੀਤਾ ਹੈ ਕਿ ਦੋਹਰਾ ਪਰਿਵਰਤਨਸ਼ੀਲ ਕੋਰੋਨਾ ਰੂਪ ਬਹੁਤ ਖਤਰਨਾਕ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ