ਕੋਰੋਨਾ ਨਾਲ ਵਿਗੜਦੇ ਹਾਲਾਤ ਵਿਚਾਲੇ ਮੋਦੀ ਵੱਲੋਂ ਫੌਜ ਮੁਖੀ ਨਾਲ ਮੀਟਿੰਗ

Modi holds meeting with army chief amid deteriorating situation with Corona

ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕੋਵਿਡ ਪ੍ਰਬੰਧਨ ‘ਚ ਮਦਦ ਲਈ ਫੌਜ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਪਹਿਲ ‘ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਹਵਾਈ ਫੌਜ ਮੁਖੀ ਤੇ ਸੀਡੀਐਸ ਬਿਪਨ ਰਾਵਤ ਨਾਲ ਮੀਟਿੰਗ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਫੌਜ ਜਿੱਥੇ ਸੰਭਵ ਹੋ ਰਿਹਾ ਹੈ, ਉੱਥੇ ਆਪਣੇ ਹਸਪਤਾਲਾਂ ਨੂੰ ਆਮ ਲੋਕਾਂ ਲਈ ਖੋਲ੍ਹ ਰਹੀ ਹੈ।

ਕੋਵਿਡ ਪ੍ਰਬੰਧਨ ‘ਚ ਮਦਦ ਲਈ ਫੌਜ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਪਹਿਲ ‘ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਹਵਾਈ ਫੌਜ ਮੁਖੀ ਤੇ ਸੀਡੀਐਸ ਬਿਪਨ ਰਾਵਤ ਨਾਲ ਮੀਟਿੰਗ ਕਰ ਚੁੱਕੇ ਹਨ।

ਜਨਰਲ ਨਰਵਣੇ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਫੌਜ ਜਿੱਥੇ ਸੰਭਵ ਹੋ ਰਿਹਾ ਹੈ, ਉੱਥੇ ਆਪਣੇ ਹਸਪਤਾਲਾਂ ਨੂੰ ਆਮ ਲੋਕਾਂ ਲਈ ਖੋਲ੍ਹ ਰਹੀ ਹੈ। ਆਮ ਨਾਗਰਿਕ ਨਜ਼ਦੀਕੀ ਫੌਜੀ ਹਸਪਤਾਲ ਜਾ ਸਕਦੇ ਹਨ। ਫੌਜ ਕੋਵਿਡ ਦੇ ਮਾਮਲਿਆਂ ਨਾਲ ਨਜਿੱਠਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਸਥਾਈ ਹਸਪਤਾਲ ਬਣਾ ਰਹੀ ਹੈ।

ਹਵਾਈ ਫੌਜ ਮੁਖੀ ਆਰਕੇਐਸ ਭਦੌਰੀਆ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਤੇ ਦੇਸ ‘ਚ ਕੋਵਿਡ-19 ਦੀ ਤਾਜ਼ਾ ਸਥਿਤੀ ‘ਚ ਸੁਧਾਰ ਲਈ ਹਵਾਈ ਫੌਜ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ।

ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ, ਕੋਰੋਨਾ ਨਾਲ ਮੁਕਾਬਲੇ ਲਈ ਭਾਰਤੀ ਹਵਾਈ ਫੌਜ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ। ਹਵਾਈ ਫੌਜ ਜੋ ਦੇਸ਼ ਭਰ ਚ ਕਈ ਨਾਗਰਿਕਾਂ ਦੀ ਮਦਦ ਕਰ ਰਿਹਾ ਹੈ। ਕੋਵਿਡ ਤੋਂ ਰਾਹਤ ਕੰਮਾਂ ਚ ਵੱਖ-ਵੱਖ ਪਹਿਲੂਆਂ ਤੇ ਧਿਆਨ ਕੇਂਦਰਤ ਕਰ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ