Moga Viral News: ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਖੁੱਲ੍ਹੀ ਪੋਲ, ਮੋਗਾ ਦੇ ਸਿਵਲ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਆਈ ਸਾਹਮਣੇ

negligence-of-moga-government-hospital-staff-in-moga
Moga Viral News: ਅਕਸਰ ਹੀ ਪੰਜਾਬ ਦੇ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ। ਮੋਗਾ ਦੇ ਸਿਵਲ ਹਸਪਤਾਲ ਦੇ ਇੱਕ ਸਰਜਿਕਲ ਵਾਰਡ ਦੇ ਇੱਕ ਕਮਰੇ ‘ਚ ਦੋ ਮਰੀਜ਼ ਦਾਖਲ ਹਨ। ਜਿਨ੍ਹਾਂ ਦੇ ਹਾਲਾਤ ਬੇਹੱਦ ਹੀ ਦਰਦਨਾਕ ਨਜ਼ਰ ਆਏ। ਵਾਰਡ ਵਿੱਚ ਦੋ ਮਰੀਜ਼ ਵਿੱਚ ਇਕੋ ਬੈੱਡ ਹੇਠ ਪਏ ਨਜ਼ਰ ਆਏ, ਜਿਨ੍ਹਾਂ ਦੇ ਜਖ਼ਮਾਂ ‘ਤੇ ਕੀੜੇ ਤੁਰਦੇ ਨਜ਼ਰ ਆਏ। ਜਦਕਿ ਦੂਜਾ ਮਰੀਜ਼ ਦਾ ਵੀ ਬਗੈਰ ਕੱਪੜਾ ਉੱਤੇਰੇ ਬੈੱਡ ‘ਤੇ ਪਿਆ ਜਿੱਥੇ ਕੋਈ ਸਫਾਈ ਨਜ਼ਰ ਨਹੀ ਆਈ।

ਇਹ ਵੀ ਪੜ੍ਹੋ: Chandigarh Sukhna Lake News: ਚੰਡੀਗੜ੍ਹ ਵਾਸੀਆਂ ਲਈ ਖੁਸ਼ੀ ਦੀ ਖ਼ਬਰ, ਵੀਕਐਂਡ ਤੇ ਸੁਖਨਾ ਲੇਕ ਤੇ ਲੱਗੀਆਂ ਫਿਰ ਰੌਣਕਾਂ

ਉਧਰ ਜਦੋਂ ਮੋਗਾ ਦੇ ਐਸਐਮਓ ਤੋਂ ਇਸ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਦੋਵੇਂ ਮਰੀਜ਼ਾਂ ਦਾ ਕੋਈ ਕਾਂਟੇਕਟ ਨਹੀਂ ਹੈ। ਅਸੀਂ ਪੁਲਿਸ ਸਮਾਜ ਸੇਵੀ ਸੰਸਥਾ ਨੂੰ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਵਲੋਂ ਇਨ੍ਹਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮਰੀਜ਼ ਮਾਨਸਿਕ ਤੌਰ ਠੀਕ ਨਹੀਂ ਹਨ। ਜਿਸਦੇ ਕਾਰਨ ਉਨ੍ਹਾਂ ਨੇ ਆਪਣੇ ਜ਼ਖ਼ਮਾਂ ‘ਤੇ ਕੀਤੇ ਪਲਾਸਟਰ ਆਪਣੇ ਆਪ ਖੋਲ ਦਿੱਤੇ। ਫਿਰ ਵੀ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਦਾ ਡਿਊਟੀ ਲਗੀ ਹੋਈ ਹੈ ਜੋ ਇਸ ਦੋਵੇਂ ਮਰੀਜ਼ਾਂ ਨੂੰ ਸਮਾਂ ਸਿਰ ਦਵਾਈ ਅਤੇ ਪੱਟੀ ਕਰਕੇ ਆਉਂਦੇ ਹਨ।

ਮੌਕੇ ਤੇ ਪੰਹੁਚੇ ਸਮਾਜ ਸੇਵੀ ਨੇ ਦੱਸਿਆ ਸਰਕਾਰ ਦੇ ਸਾਰੇ ਦਾਵੇ ਝੂਠੇ ਹਨ। ਮੋਗਾ ਸਰਕਾਰੀ ਹਸਪਤਾਲ ‘ਚ ਸਫਾਈ ਦਾ ਕੋਈ ਬੰਦੋਬਸਤ ਨਹੀਂ ਹੈ, ਥਾਂ-ਥਾਂ ਕੂੜਾ ਪਿਆ ਹੈ ਤੇ ਬਾਥਰੂਮ ਦਾ ਹਾਲ ਖ਼ਰਾਬ ਹੈ। ਨਾਲ ਹੀ ਪਾਣੀ ਦੀ ਕੋਈ ਸ਼ਹੂਲਤ ਨਹੀ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ