ਪੰਜਾਬ ਦੇ ਇਸ ਹਲਕੇ ‘ਚ ਸ਼ੁਰੂ ਹੋਈ ਮੋਬਾਈਲ ਹਸਪਤਾਲ ਸੇਵਾ, ਹੋਵੇਗਾ ਮੁਫ਼ਤ ਇਲਾਜ

mobile hospital in punjab

1. ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਉੜਮੁੜ ਟਾਂਡਾ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਆਪਣੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਗਿਲਜੀਆਂ ਨੇ ਆਪਣੇ ਹਲਕੇ ਦੇ ਲੋਕਾਂ ਲਈ ਮੋਬਾਈਲ ਹਸਪਤਾਲ ਸ਼ੁਰੂ ਕਰ ਦਿੱਤਾ ਹੈ।

mobile hospital in punjab

2. ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਚੰਡੀਗੜ੍ਹ ਤੋਂ ਪੰਜਾਬ ਦੇ ਇਸ ਪਹਿਲੇ ਮੋਬਾਇਲ ਹਸਪਤਾਲ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

mobile hospital in punjab

3. ਇਹ ਮੋਬਾਇਲ ਹਸਪਤਾਲ ਗਿਲਜੀਆਂ ਹਲਕੇ ‘ਚ ਘੁੰਮ-ਘੁੰਮ ਕੇ ਲੋਕਾਂ ਦਾ ਮੁਫ਼ਤ ਇਲਾਜ ਕਰੇਗਾ।

mobile hospital in punjab

4. ਮੋਬਾਇਲ ਹਸਪਤਾਲ ਦਾ ਸਾਰਾ ਖਰਚਾ ਲਗਾਤਾਰ ਤੀਜੀ ਵਾਰ ਐਮਐਲਏ ਬਣੇ ਸੰਗਤ ਸਿੰਘ ਗਿਲਜੀਆਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਚੁੱਕਿਆ ਜਾਏਗਾ।

mobile hospital in punjab

5. ਗਿਲਜੀਆਂ ਪਰਿਵਾਰ ਵੱਲੋਂ ਸ਼ੁਰੂ ਕੀਤੇ ਇਸ ਮੋਬਾਈਲ ਹਸਪਤਾਲ ਵਿੱਚ ਡਾਕਟਰ ਆਮ ਬਿਮਾਰੀਆਂ ਦੇ ਨਾਲ-ਨਾਲ ਅੱਖਾਂ ਤੇ ਦੰਦਾਂ ਦਾ ਸੰਪੂਰਨ ਇਲਾਜ ਕਰਨਗੇ।।

mobile hospital in punjab

6. ਮੋਬਾਈਲ ਹਸਪਤਾਲ ਵਿੱਚੋਂ ਮਰੀਜ਼ਾਂ ਨੂੰ ਬੂਟੇ ਵੀ ਦਿੱਤੇ ਜਾਣਗੇ ਤਾਂ ਜੋ ਆਲਾ ਦੁਆਲਾ ਹਰਿਆ ਭਰਿਆ ਬਣਾਇਆ ਜਾ ਸਕੇ।

Source:AbpSanjha