Corona in Moga: ਮੋਗਾ ਵਿੱਚ Corona ਨੇ ਫੜ੍ਹੀ ਰਫਤਾਰ, 2 ਨਵੇਂ ਮਾਮਲੇ ਆਏ ਸਾਹਮਣੇ

corona-outbreak-in-moga-two-new-case
Corona in Moga: ਬੀਤੇ ਦਿਨੀਂ ਮੋਗਾ ਜ਼ਿਲੇ ਨਾਲ ਸਬੰਧਿਤ ਇਲਾਜ ਅਧੀਨ ਚੱਲ ਰਹੇ 46 ਪਾਜ਼ੇਟਿਵ ਕੇਸਾਂ ‘ਚੋਂ 4 ਦੀ ਰਿਪੋਰਟ ਨੈਗਟਿਵ ਆਉਣ ਅਤੇ ਬਾਕੀਆਂ ਨੂੰ ਸਿਹਤਮੰਦ ਹੋਣ ਕਾਰਨ ਘਰ ਭੇਜਣ ਉਪਰੰਤ Corona ਪੱਖੋਂ ‘ਜ਼ੀਰੋ’ ਹੋਇਆ ਮੋਗਾ ਦਾ ਆਂਕੜਾ ਕੁਝ ਕੁ ਘੰਟੇ ਹੀ ਕਾਇਮ ਰਹਿ ਸਕਿਆ। ਜਾਣਕਾਰੀ ਮੁਤਾਬਕ ਅੱਜ ਨਵੀਆਂ ਰਿਪੋਰਟਾਂ ‘ਚ ਇਕ ਸ਼ਹਿਰ ਅਤੇ ਦੂਸਰਾ ਨੇੜਲੇ ਪਿੰਡ ਨਾਲ ਸਬੰਧਿਤ ਮਰੀਜ਼ ਪਾਜ਼ੇਟਿਵ ਆਉਣ ਕਾਰਨ ਮੋਗਾ ਵਾਸੀਆਂ ਵਲੋਂ ਲਏ ਜਾ ਰਹੇ ਸੁੱਖ ਦੇ ਸਾਹ ਇਕ ਵਾਰ ਫਿਰ ਚਿੰਤਾ ਦੇ ਆਲਮ ‘ਚ ਬਦਲ ਗਏ।

ਇਸਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਇਕ ਪਾਜ਼ੇਟਿਵ ਮਰੀਜ਼ ਸ਼ਹਿਰ ਦੇ ਗਿੱਲ ਰੋਡ ਖੇਤਰ ਅਤੇ ਦੂਸਰੇ ਪਿੰਡ ਜਨੇਰ ਦੇ ਏਕਾਂਤਵਾਸ ‘ਚ ਮੌਜੂਦ ਪਿੰਡ ਗਲੋਟੀ ਦਾ ਵਾਸੀ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।