Gurpatwant Pannu News: ਸਿੱਖਸ ਫ਼ਾਰ ਜਸਟਿਸ ਦੇ ਲੀਡਰ ਗੁਰਪਤਵੰਤ ਪੰਨੂ ਦੀ ਜ਼ਮੀਨ ਐਨਆਈਏ ਵੱਲੋਂ ਜ਼ਬਤ ਕਰਨ ਦੇ ਨਿਰਦੇਸ਼

nias-instructions-to-confiscate-gurpatwant-pannus-land-in-his-village
Gurpatwant Pannu News: ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵਲੋਂ ਪਿਛਲੇ ਦਿਨੀਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਬਾਅਦ ਖੁਫੀਆ ਏਜੰਸੀਆਂ ਤੇਜ਼ ਹੋ ਗਈਆਂ ਹਨ। ਐਨਆਈਏ ਵਲੋਂ ਅੱਜ ਗੁਰਪਤਵੰਤ ਪੰਨੂ ਦੀ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿਖੇ 46 ਕਨਾਲ ਅਤੇ ਸੁਲਤਾਨਵਿੰਡ ਪਿੰਡ ਵਿੱਚ 11 ਕਨਾਲ 13.5 ਮਰਲੇ ਜ਼ਮੀਨ ਜ਼ਬਤ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: Kangana Ranaut vs BMS: BMS ਨੇ ਢਾਹਿਆ ਕੰਗਨਾ ਰਣੌਤ ਦਾ ਦਫ਼ਤਰ, ਗੈਰ-ਕਾਨੂੰਨੀ ਨਿਰਮਾਣ ਦਾ ਨੋਟਿਸ

ਹਾਲਾਂਕਿ ਇਸ ਜ਼ਮੀਨ ਨੂੰ ਪੰਨੂ ਦੇ ਪਰਿਵਾਰ ਤੋਂ ਠੇਕੇ ‘ਤੇ ਲੈ ਕੇ ਖੇਤੀਬਾੜੀ ਕਰਨ ਵਾਲੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਕਦੇ ਵੀ ਗੁਰਪਤਵੰਤ ਪੰਨੂ ਨੂੰ ਨਹੀਂ ਮਿਲੇ ਹਨ। ਜ਼ਮੀਨ ਦੇ ਠੇਕੇ ਦੇ ਪੈਸੇ ਪਹਿਲਾਂ ਪੰਨੂ ਦੀ ਮਾਤਾ ਜੀ ਨੂੰ ਦਿੰਦੇ ਸੀ ਤੇ ਬਾਅਦ ‘ਚ ਪੰਨੂ ਦੇ ਭਰਾ ਮਗਵੰਤ ਸਿੰਘ ਨੂੰ ਦਿੰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਨੂ ਦਾ ਪਰਿਵਾਰ ਕਾਫੀ ਪਹਿਲਾਂ ਹੀ ਇਥੋਂ ਚੰਡੀਗੜ ਚਲਾ ਗਿਆ ਸੀ। ਇਸ ਕਰਕੇ ਉਨ੍ਹਾਂ ਨੇ ਪੰਨੂ ਨੂੰ ਕਦੇ ਨਹੀਂ ਦੇਖਿਆ ਤੇ ਨਾ ਹੀ ਕਦੇ ਮਿਲੇ ਹਨ।

ਇਹ ਵੀ ਪੜ੍ਹੋ: Sikhs For Justice: SFJ ਦੇ ਲੀਡਰ ਗੁਰਪਤਵੰਤ ਪੰਨੂ ਅਤੇ ਹਰਦੀਪ ਸਿੰਘ ਨਿੱਝਰ ਦੇ ਖਿਲਾਫ ਕਾਰਵਾਈ ਸ਼ੁਰੂ

ਸਿੱਖ ਫ਼ਾਰ ਜਸਟਿਸ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਕਰਕੇ ਗੁਰਪਤਵੰਤ ਪੰਨੂ ‘ਤੇ ਪਾਬੰਧੀ ਲਗਾ ਦਿੱਤੀ ਗਈ ਸੀ। ਨਾਲ ਹੀ ਪੰਨੂ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਸੀ। ਗੁਰਪਤਵੰਤ ਪੰਨੂ ਵਲੋਂ ਬੀਤੇ ਸਮੇਂ ਪੰਜਾਬ ਦੇ ਨੌਜਵਾਨਾਂ ਨੂੰ ਡਾਲਰਾਂ ਦਾ ਲਾਲਚ ਦਿੱਤਾ ਜਾ ਰਿਹਾ ਸੀ ਅਤੇ ਕੁੱਝ ਨੌਜਵਾਨ ਪੰਨੂ ਦੇ ਲਾਲਚ ਵਿੱਚ ਫਸ ਵੀ ਗਏ ਸੀ। ਜਿਸ ਤੋਂ ਬਾਅਦ ਅੱਜ ਐਨਆਈਏ ਵਲੋਂ ਉਸ ਦੀ ਜ਼ਮੀਨ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ